ਨਾਭਾ ਜੇਲ੍ਹ ਦਾ ਮੁੱਖ ਦਰਵਾਜ਼ਾ (ਫਾਈਲ ਫੋਟੋ)

ਆਮ ਖਬਰਾਂ

ਨਾਭਾ ਜੇਲ੍ਹ ਬ੍ਰੇਕ ਕੇਸ: ਪਨਾਹ ਦੇਣ ਦੇ ਦੋਸ਼ ‘ਚ ਸੰਗਰੀਆਂ (ਰਾਜਸਥਾਨ) ਤੋਂ ਇਕ ਗ੍ਰਿਫਤਾਰੀ

By ਸਿੱਖ ਸਿਆਸਤ ਬਿਊਰੋ

December 20, 2016

ਬਠਿੰਡਾ: ਪੰਜਾਬ ਪੁਲਿਸ ਦੀ ਟੀਮ ਨੇ ਨਾਭਾ ਜੇਲ੍ਹ ਬ੍ਰੇਕ ਕੇਸ ਵਿੱਚ ਗੈਂਗਸਟਰਾਂ ਦੇ ਮਦਦਗਾਰ ਰਹੇ ਨੌਜਵਾਨ ਨਰੇਸ਼ ਕੁਮਾਰ ਨੂੰ ਰਾਜਸਥਾਨ ਦੇ ਸੰਗਰੀਆ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਹ ਪਿਛਲੇ ਦੋ ਦਿਨਾਂ ਤੋਂ ਪੁਲਿਸ ਨਾਲ ਲੁਕਾ ਛਿਪੀ ਖੇਡ ਰਿਹਾ ਸੀ। ਪੁਲਿਸ ਨੇ 15 ਦਸੰਬਰ ਨੂੰ ਵੀ ਸੰਗਰੀਆ ਇਲਾਕੇ ਵਿੱਚ ਛਾਪਾ ਮਾਰਿਆ ਸੀ, ਪਰ ਉਦੋਂ ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਚਲਾ ਗਿਆ ਸੀ।

ਸਬੰਧਤ ਖ਼ਬਰ: ਨਾਭਾ ਜੇਲ੍ਹ ਬ੍ਰੇਕ ਕੇਸ: ਪਲਵਿੰਦਰ ਪਿੰਦਾ ਸਮੇਤ 6 ਨੂੰ ਨਾਭਾ ਜੇਲ੍ਹ ਭੇਜਿਆ …

ਫਰੀਦਕੋਟ ਜੇਲ੍ਹ ਵਿੱਚੋਂ ਕੀਤੀ ਗਈ ਇੱਕ ਮੋਬਾਈਲ ਕਾਲ ਤੋਂ ਪੁਲਿਸ ਨੂੰ ਕਨਸੋਅ ਮਿਲੀ ਸੀ ਜਿਸ ਦੇ ਅਧਾਰ ’ਤੇ ਸੰਗਰੀਆ ਵਿੱਚ ਛਾਪੇਮਾਰੀ ਕੀਤੀ, ਪਰ ਪੁਲਿਸ ਨੂੰ ਉਥੋਂ ਖਾਲੀ ਹੱਥ ਪਰਤਣਾ ਪਿਆ। ਇਸੇ ਦੌਰਾਨ ਰਾਜਪੁਰਾ ਦੇ ਡੀਐਸਪੀ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਵਿੱਚ ਛਾਪੇਮਾਰੀ ਕੀਤੀ, ਪਰ ਪੰਜਾਬ ਪੁਲਿਸ ਮੁਤਾਬਕ ਨਰੇਸ਼ ਕੁਮਾਰ ਉਥੋਂ ਵੀ ਭੱਜਣ ਵਿੱਚ ਸਫ਼ਲ ਰਿਹਾ ਤੇ ਵਾਪਸ ਸੰਗਰੀਆ ਆ ਰਹੇ ਨੂੰ ਗ੍ਰਿਫ਼ਤਾਰ ਕਰ ਲਿਆ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਨਰੇਸ਼ ਇਸ ਵੇਲੇ ਪਟਿਆਲਾ ਪੁਲਿਸ ਦੀ ਹਿਰਾਸਤ ਵਿੱਚ ਹੈ, ਪਰ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਨਰੇਸ਼ ਕੁਮਾਰ ਵੀਰਵਾਰ ਨੂੰ ਡਲਹੌਜ਼ੀ ਵੀ ਗਿਆ ਸੀ, ਪਰ ਪੁਲਿਸ ਦੀ ਭਿਣਕ ਪੈਂਦੇ ਹੀ ਉਥੋਂ ਖਿਸਕ ਗਿਆ। ਪੁਲਿਸ ਨੇ ਉਥੇ ਦੋ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਸੀ।

ਸਬੰਧਤ ਖ਼ਬਰ: ਦਿੱਲੀ ਤੋਂ 3 ਹੋਰ ਗ੍ਰਿਫਤਾਰੀਆਂ; ਹਰਮਿੰਦਰ ਸਿੰਘ ਮਿੰਟੂ 20 ਦਸੰਬਰ ਤਕ ਪਟਿਆਲਾ ਪੁਲਿਸ ਦੀ ਰਿਮਾਂਡ ‘ਚ …

ਨਰੇਸ਼ ਕੁਮਾਰ (35), ਸੰਗਰੀਆ ਦੇ ਵਾਰਡ ਨੰਬਰ 22 ਦਾ ਵਸਨੀਕ ਹੈ ਅਤੇ ਇਥੇ ਉਸ ਦਾ ਮੋਬਾਈਲ ਫੋਨਾਂ ਦਾ ਕਾਰੋਬਾਰ ਹੈ। ਨਰੇਸ਼ ਨੇ ਨਾਭਾ ਜੇਲ੍ਹ ਵਿੱਚੋਂ ਫ਼ਰਾਰ ਹੋਏ ਇੱਕ ਗੈਂਗਸਟਰ ਨੂੰ ਪਨਾਹ ਦਿੱਤੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਨੇ ਨਰੇਸ਼ ਕੁਮਾਰ ਨਾਲ ਫ਼ਰਾਰ ਹੋਣ ਮਗਰੋਂ ਗੱਲਬਾਤ ਕੀਤੀ ਸੀ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਟੀਮ ਨਾਭਾ ਜੇਲ੍ਹ ’ਚੋਂ ਫ਼ਰਾਰ ਗੈਂਗਸਟਰਾਂ ਦੇ ਨੇੜੇ ਪੁੱਜ ਗਈ ਹੈ ਅਤੇ ਦੋ ਚਾਰ ਦਿਨਾਂ ਵਿੱਚ ਪੁਲਿਸ ਹੱਥ ਅਹਿਮ ਪ੍ਰਾਪਤੀ ਲੱਗ ਸਕਦੀ ਹੈ।

ਸਬੰਧਤ ਖ਼ਬਰ: ਨਾਭਾ ਜੇਲ੍ਹ ‘ਤੇ ਹਮਲੇ ‘ਚ ਪਾਕਿਸਤਾਨ ਦਾ ਹੱਥ: ਸੁਖਬੀਰ ਬਾਦਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: