ਨਾਭਾ: ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਤੋਂ ਫਰਾਰ ਹਵਾਲਾਤੀਆਂ ਵਿੱਚੋਂ ਗ੍ਰਿਫਤਾਰ ਕੀਤੇ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੂੰ ਅਦਾਲਤ ਨੇ 24 ਜਨਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਨੀਟਾ ਦਿਓਲ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਨੀਟਾ ਨੂੰ ਰਾਹਦਾਰੀ ਰਿਮਾਂਡ ‘ਤੇ ਪੰਜਾਬ ਲਿਆ ਕੇ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਸੀ।
ਪੁਲਿਸ ਮੁਤਾਬਕ ਨੀਟਾ ਨਾਮ ਬਦਲ ਕੇ ਇੰਦੌਰ ‘ਚ ਕਿਰਾਏ ਦੇ ਘਰ ‘ਚ ਰਹਿ ਰਿਹਾ ਸੀ। ਕਿਰਾਏਦਾਰਾਂ ਦੀ ਚੈਕਿੰਗ ਦੌਰਾਨ ਜਦ ਨੀਟਾ ਤੋਂ ਪੁੱਛਗਿੱਛ ਹੋਈ ਤਾਂ ਉਸ ਦਾ ਭੇਤ ਖੁੱਲ੍ਹ ਗਿਆ। ਪੁਲਿਸ ਨੇ ਨੀਟਾ ਦੇ ਨਾਲ ਰਹਿ ਰਹੇ ਇੱਕ ਹੋਰ ਮੁਲਜ਼ਮ ਸੁਨੀਲ ਕਾਲੜਾ ਨੂੰ ਵੀ ਗ੍ਰਿਫਤਾਰ ਕੀਤਾ ਸੀ। ਸੁਨੀਲ ਪੰਜਾਬ ਪੁਲਿਸ ਨੂੰ ਇੱਕ ਕਤਲ ਮਾਮਲੇ ‘ਚ ਲੋੜੀਂਦਾ ਸੀ। ਸੁਨੀਲ ਨੂੰ ਅਦਾਲਤ ਨੇ 23 ਜਨਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 27 ਨਵੰਬਰ ਨੂੰ ਨਾਭਾ ਦੀ ਹਾਈ ਸਕਿਊਰਿਟੀ ਜੇਲ੍ਹ ‘ਚੋਂ 6 ਹਵਾਲਾਤੀ ਫਰਾਰ ਹੋ ਗਏ ਸਨ। ਪੁਲਿਸ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਤਾਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਬਾਕੀ ਹਾਲੇ ਵੀ ਫਰਾਰ ਚੱਲ੍ਹ ਰਹੇ ਸਨ।
ਸਬੰਧਤ ਖ਼ਬਰ:
ਨਾਭਾ ਜੇਲ੍ਹ ਬਰੇਕ ਕੇਸ: ਮੱਧ ਪ੍ਰਦੇਸ਼ ਪੁਲਿਸ ਨੇ ਇੰਦੌਰ ‘ਚ ਨੀਟਾ ਦਿਉਲ ਨੂੰ ਸਾਥੀ ਸਮੇਤ ਕੀਤਾ ਗ੍ਰਿਫਤਾਰ …