ਨਵੀਂ ਦਿੱਲੀ: ਪਿਛਲੇ ਦਿਨੀ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਸੋਨੀਪਤ ਦੇ ਮੁਰਥਲ ਢਾਬੇ ਨਜਦੀਕ ਰਾਹਗੀਰ ਬੀਬੀਆਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਚਸ਼ਮਦੀਦ ਗਵਾਹ ਬੌਬੀ ਜੋਸ਼ੀ ‘ਤੇ ਦੇਰ ਰਾਤ ਜਾਨਲੇਵਾ ਹਮਲਾ ਹੋਇਆ ਹੈ, ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਹੈ।
ਇਸਤੋਂ ਪਹਿਲਾਂ ਜਾਟ ਅੰਦੋਲਨ ਦੌਰਾਨ ਹਰਿਆਣਾ ਦੇ ਮੂਰਥਲ ‘ਚ ਹੋਏ ਜ਼ਬਰਜਨਾਹ ਮਾਮਲੇ ਦੇ ਚਸ਼ਮਦੀਦ ਬਾਬੀ ਜੋਸ਼ੀ ਬੌਬੀ ਜੋਸ਼ੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ ।
ਬੌਬੀ ਨੇ ਉਸ ਸਮੇਂ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੂੰ ਇਕ ਫੋਨ ਆਇਆ ਹੈ, ਜਿਸ ‘ਚ ਕਿਸੇ ਨੇ ਉਸ ਨੂੰ ਕਿਹਾ ਕਿ ‘ਤੂੰ ਕੁਝ ਜ਼ਿਆਦਾ ਹੀ ਬੋਲ ਰਿਹਾ ਹਾਂ, ਅਸੀਂ ਤੈਨੂੰ ਵੇਖ ਲਵਾਂਗੇ’ । ਇਸ ‘ਤੇ ਬੌਬੀ ਨੇ ਕਿਹਾ ਕਿ ਜਾਨ ਤੋਂ ਮਾਰਨ ਦੀ ਧਮਕੀ ਮਿਲਣ ਦੇ ਬਾਵਜੂਦ ਉਹ ਡਰਿਆ ਨਹੀਂ ਹੈ । ਇਸ ਤੋਂ ਇਲਾਵਾ ਇਕ ਔਰਤ ਨੇ ਵੀ ਉਹ ਸਭ ਕੁਝ ਵੇਖਿਆ ਹੈ, ਜੋ ਉਸ ਦਿਨ ਹੋਇਆ । ਬੌਬੀ ਨੇ ਹਰਿਆਣਾ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ, ਇਸ ਤੋਂ ਇਲਾਵਾ ਉਸ ਨੇ ਪੁਲਿਸ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ ।
ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ 22 ਤੇ 23 ਫਰਵਰੀ ਦੀ ਰਾਤ ਨੂੰ ਮੁਰਥਲ ਨੇੜੇ ਅੰਦੋਲਨਕਾਰੀ ਬਦਮਾਸ਼ਾਂ ਵੱਲੋਂ ਕੁਝ ਰਾਹਗਰੀ ਬੀਬੀਆਂ ਨਾਲ ਸਮੂੀਹਕ ਤੌਰ ‘ਤੇ ਜਬਰਜਨਾਹ ਕੀਤਾ ਸੀ।ਅਦੋਲਨਕਾਰੀਆਂ ਨੇ ਉਨ੍ਹਾਂ ਦੀ ਗੱਡੀਆਂ ਨੂੰ ਅੱਗ ਲਾਕੇ ਸਾੜ ਦਿੱਤਾ ਸੀ ਅਤੇ ਉਨ੍ਹਾਂ ਨਾਲ ਮਰਦ ਮੈਬਰਾਂ ਦੀ ਕੁੱਟਮਾਰ ਕਰਕੇ ਉੱਥੋਂ ਜਾਨ ਬਚਾ ਕੇ ਭੱਜਣ ਲਈ ਮਜ਼ਬੂਰ ਕਰ ਦਿੱਤਾ ਸੀ।