ਚੰਡੀਗੜ: ਕਾਂਗਰਸੀ ਵਰਕਰਾਂ ਵਲੋਂ ਪੂਨਮ ਕਾਂਗੜਾ ਦੀ ਅਗਵਾਈ ਹੇਠ ਸੰਗਰੂਰ ਸ਼ਹਿਰ ਦੇ ਮੁੱਖ ਬਜ਼ਾਰ ਵਿਚ ਮੋਦੀ ਪਕੌੜਾ,ਜੇਤਲੀ ਪਕੌੜਾ ਅਤੇ ਸਾਂਪਲਾ ਪਕੌੜਾ ਦੇ ਸਟਾਲ ਲਗਾ ਕੇ ਪਕੌੜੇ ਵੇਚੇ ਗਏ।
ਸ਼ਹਿਰ ਦੇ ਮੁੱਖ ਬਜ਼ਾਰ ਵਿਚ ਵੱਡੇ ਚੌਂਕ ‘ਤੇ ਬਾਅਦ ਦੁਪਹਿਰ ਮੋਦੀ ਪਕੌੜਾ ਸਟਾਲ ਲਗਾਈ ਗਈ। ਸਟਾਲ ਦੇ ਪਿਛਲੇ ਪਾਸੇ ਮੋਦੀ ਪਕੌੜਾ ਸਟਾਲ ਦਾ ਇੱਕ ਬੈਨਰ ਲੱਗਿਆ ਹੋਇਆ ਸੀ ਜਿਸ ਉਪਰ ਅਬ ਕੀ ਵਾਰ ਪਕੌੜਾ ਸਰਕਾਰ ਲਿਿਖਆ ਹੋਇਆ ਸੀ।
ਇਸ ਬੈਨਰ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀਆਂ ਅਰੁਣ ਜੇਤਲੀ, ਵਿਜੇ ਸਾਂਪਲਾ, ਸਮਰਿਤੀ ਇਰਾਨੀ ਅਤੇ ਅਮਿਤ ਸ਼ਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਇਹਨ੍ਹਾਂ ਤਸਵੀਰਾਂ ਹੇਠਾਂ ਪਕੌੜਿਆਂ ਦੀ ਕਿਸਮ ਅਤੇ ਰੇਟ ਦਰਜ ਸਨ। ਮੋਦੀ ਪਕੌੜਾ 80 ਰੁਪਏ, ਜੇਤਲੀ ਪਕੌੜਾ 75 ਰੁਪਏ, ਸ਼ਾਹ ਪਕੌੜਾ 72 ਰੁਪਏ, ਸਮਰਿਤੀ ਪਕੌੜਾ 65 ਰੁਪਏ ਅਤੇ ਸਾਂਪਲਾ ਪਕੌੜਾ ਦਾ ਰੇਟ 55 ਰੁਪਏ ਪ੍ਰਤੀ ਕਿਲੋ ਲਿਿਖਆ ਸੀ। ਕਰੀਬ ਢਾਈ ਘੰਟੇ ਪਕੌੜਿਆਂ ਦੀ ਸਟਾਲ ਲੱਗੀ ਰਹੀ ਅਤੇ ਕਾਫ਼ੀ ਰਾਹਗੀਰਾਂ ਵਲੋਂ ਪਕੌੜਿਆਂ ਦੀ ਖਰੀਦ ਕੀਤੀ ਗਈ।
ਇਸ ਮੌਕੇ ਪੂਨਮ ਕਾਂਗੜਾ ਨੇ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਨੌਕਰੀਆਂ ਦੇਣ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਅੱਜ ਭਾਰਤ ਦੇ ਨੌਜਵਾਨਾਂ ਨੂੰ ਪਕੌੜੇ ਵੇਚਣ ਦਾ ਸੁਝਾਅ ਦੇ ਕੇ ਉਹਨ੍ਹਾਂ ਦਾ ਮਜ਼ਾਕ ਉਡਾ ਰਹੀ ਹੈ। ਕਾਂਗਰਸੀਆਂ ਦੀ ਪਕੌੜਾ ਸਟਾਲ ਕਰੀਬ ਸਾਢੇ ਤਿੰਨ ਵਜੇ ਸਮਾਪਤ ਹੋਈ। ਇਸ ਮੌਕੇ ਕਾਂਗਰਸੀ ਆਗੂਆਂ ਵਿਚ ਲਖਮੀਰ ਸਿੰਘ ਸੇਖੋਂ, ਜਗਸੀਰ ਸਿੰਘ ਜੱਗੀ, ਸ਼ਕਤੀਜੀਤ ਸਿੰਘ, ਰਾਜਪਾਲ ਰਾਜੂ, ਪਰਮਜੀਤ ਪੰਮੀ, ਅਮਨ ਚੋਪੜਾ, ਇੰਦਰਜੀਤ ਨੀਲੂ, ਸੁਮਿਤ ਲੱਕੀ ਗੁਲਾਟੀ, ਰਵੀ ਚਾਵਲਾ, ਸਰਬਜੀਤ ਕੌਰ, ਬੂਟਾ ਸਿੰਘ ਬੀਰਕਲਾਂ, ਅੰਮ੍ਰਿਤ ਦਿੜਬਾ, ਰਵੀ ਚੌਹਾਨ, ਦਰਸ਼ਨ ਕਾਂਗੜਾ ਆਦਿ ਮੌਜੂਦ ਸਨ।