Site icon Sikh Siyasat News

ਹਰਿਆਣਾ ਦੇ ਜਾਟ ਅਤੇ ਸੈਣੀ ਆਗੂਆਂ ਵਲੋਂ ਐਤਵਾਰ ਨੂੰ ਹੋਣ ਵਾਲੀਆਂ ਰੈਲੀਆਂ ਕਾਰਨ 13 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ 3 ਦਿਨ ਲਈ ਬੰਦ

ਚੰਡੀਗੜ੍ਹ: ਐਤਵਾਰ ਨੂੰ ਹਰਿਆਣਾ ‘ਚ ਦੋ ਜਾਤ ਆਧਾਰਤ ਰੈਲੀਆਂ ਕਾਰਨ ਵਧਦੇ ਤਣਾਅ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਂ ‘ਤੇ 26 ਨਵੰਬਰ ਦੀ ਅੱਧੀ ਰਾਤ ਤਕ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹਰਿਆਣਾ ਦੇ ਮੁੱਖ ਸਕੱਤਰ (ਗ੍ਰਹਿ) ਐਸ.ਐਸ. ਪ੍ਰਸਾਦ ਵਲੋਂ ਸ਼ੁੱਕਰਵਾਰ ਨੂੰ ਜਾਰੀ ਹੁਕਮ ਮੁਤਾਬਕ ਜੀਂਦ, ਭਿਵਾਨੀ, ਹਿਸਾਰ, ਫਤੇਹਾਬਾਦ, ਕਰਨਾਲ, ਪਾਣੀਪਤ, ਕੈਥਲ, ਰੋਹਤਕ, ਸੋਨੀਪਤ, ਝੱਜਰ ਅਤੇ ਚਰਖੀ ਦਾਦਰੀ ‘ਚ ਇੰਟਰਨੈਟ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਯਸ਼ਪਾਲ ਮਲਿਕ ਦੇ ਅਗਵਾਈ ‘ਚ ਆਲ ਇੰਡੀਆ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਰੋਹਤਕ ਜ਼ਿਲ੍ਹੇ ‘ਚ ਇਕ ਰੈਲੀ ਦਾ ਐਲਾਨ ਕੀਤਾ ਹੈ।

ਜਾਟ ਰਾਖਵਾਂਕਰਨ ਅੰਦੋਲਨ (ਫਾਈਲ ਫੋਟੋ)

ਉਸੇ ਦਿਨ ਭਾਜਪਾ ਦੇ ਸੰਸਦ ਰਾਜ ਕੁਮਾਰ ਸੈਣੀ ਜੀਂਦ ‘ਚ ਇਕ ਰੈਲੀ ਕਰ ਰਹੇ ਹਨ। ਮਲਿਕ ਨੇ ਸਰਕਾਰੀ ਨੌਕਰੀਆਂ ‘ਚ ਜਾਟਾਂ ਲਈ ਰਾਖਵੇਂਕਰਨ ਦੀ ਮੰਗ ਲਈ ਇਕ ਅੰਦੋਲਨ ਸ਼ੁਰੂ ਕੀਤਾ ਸੀ ਜਦਕਿ ਸੈਣੀ ਇਸ ਮੰਗ ਦੇ ਖਿਲਾਫ ਆਵਾਜ਼ ਚੁੱਕਦੇ ਰਹੇ ਹਨ। ਇਸ ਦੌਰਾਨ ਸੈਣੀ ਦੀ ਰੈਲੀ ਦਾ ਵਿਰੋਧ ਕਰਨ ਜਾ ਰਹੇ ਕੁਝ ਜਾਟਾਂ ਨੂੰ ਪੁਲਿਸ ਨੇ ਰੋਕਿਆ ਅਤੇ ਲਾਠੀਚਾਰਜ ਕਰਨ ਦੀਆਂ ਖ਼ਬਰਾਂ ਵੀ ਮੀਡੀਆ ਵਿਚ ਆਈਆਂ ਹਨ।

ਸਬੰਧਤ ਖ਼ਬਰ:

ਹਾਈ ਕੋਰਟ ਨੇ ਕਿਹਾ; ਜਾਟ ਰਾਖਵਾਂਕਰਨ ਪ੍ਰਦਰਸ਼ਨਾਂ ਦੌਰਾਨ ਜਬਰਜਨਾਹ ਦੀਆਂ ਘਟਨਾਵਾਂ ਵਾਪਰੀਆਂ ਸਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version