Site icon Sikh Siyasat News

ਮਿਰਧਾ ਅਗਵਾ ਕੇਸ: ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਭਾਈ ਹਰਨੇਕ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ

ਜੈਪੁਰ: ਕਾਂਗਰਸ ਆਗੂ ਤੇ ਕੇਂਦਰੀ ਮੰਤਰੀ ਰਹੇ ਰਾਮਨਿਵਾਸ ਮਿਰਧਾ ਦੇ ਪੁੱਤਰ ਰਾਜੇਂਦਰਾ ਮਿਰਧਾ ਨੂੰ 22 ਸਾਲ ਪਹਿਲਾ ਅਗਵਾ ਕਰਨ ਦੇ ਮਾਮਲੇ ‘ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਭਾਈ ਹਰਨੇਕ ਸਿੰਘ ਭੱਪ ਨੂੰ ਦੋਸ਼ੀ ਕਰਾਰ ਦਿੰਦਿਆਂ ਜੈਪੁਰ ਦੀ ਇਕ ਅਦਾਲਤ ਨੇ ਬੀਤੇ ਕੱਲ੍ਹ (6 ਅਕਤੂਬਰ, 2017) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਭਾਈ ਹਰਨੇਕ ਸਿੰਘ ਭੱਪ, ਫੈਸਲੇ ਤੋਂ ਬਾਅਦ ਦੀ ਤਸਵੀਰ

ਵਧੀਕ ਜ਼ਿਲ੍ਹਾ ਜੱਜ ਪ੍ਰਮੋਦ ਮਲਿਕ ਨੇ ਸਜ਼ਾ ਨਾਲ 20,000 ਰੁਪਏ ਜ਼ੁਰਮਾਨਾ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ 17 ਫਰਵਰੀ, 1995 ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਵਾਉਣ ਲਈ ਉਸ ਸਮੇਂ ਦੇ ਕਾਂਗਰਸ ਆਗੂ ਰਾਮਨਿਵਾਸ ਮਿਰਧਾ ਦੇ ਪੁੱਤਰ ਰਾਜੇਂਦਰ ਮਿਰਦਾ ਨੂੰ ਜੈਪੁਰ ਤੋਂ ਅਗਵਾ ਕਰ ਲਿਆ ਸੀ।

ਸਬੰਧਤ ਖ਼ਬਰ:

ਮਿਰਧਾ ਅਗਵਾ ਕੇਸ, ਜੈਪੁਰ: ਅਦਾਲਤ ਨੇ ਭਾਈ ਹਰਨੇਕ ਸਿੰਘ ਭੱਪ ਨੂੰ ਦੋਸ਼ੀ ਕਰਾਰ ਦਿੱਤਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version