ਅੰਮ੍ਰਿਤਸਰ: ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਕੁਮਾਰ ਸ਼ਰਮਾ ਦੀ ਮੌਤ ਲਈ ਸ਼ਰਾਜ ਮਿੰਟੂ ਤੇ ਸ਼ੁਭਮ ਨਾਂਅ ਦੇ ਗੈਂਗਸਟਰ ਜ਼ਿੰਮੇਵਾਰ ਹਨ, ਜਿਨ੍ਹਾਂ ‘ਚੋਂ ਸ਼ੁਭਮ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਵਿਪਨ ਦਾ ਕਤਲ ਕੀਤਾ। ਸ਼ੁਭਮ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਦੇ ਕਤਲ ‘ਚ ਵਿਪਨ ਸ਼ਰਮਾ ਦਾ ਹੱਥ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਕਾਤਲਾਂ ਤੱਕ ਪੁੱਜ ਚੁੱਕੀ ਹੈ, ਜਿਨ੍ਹਾਂ ਬਾਰੇ ਕੱਲ੍ਹ ਅੰਮ੍ਰਿਤਸਰ ‘ਚ ਖ਼ੁਦ ਡੀ.ਜੀ.ਪੀ. ਪੱਤਰਕਾਰ ਸੰਮੇਲਨ ਕਰਕੇ ਖ਼ੁਲਾਸਾ ਕਰ ਸਕਦੇ ਹਨ।
ਬੀਤੇ ਅਕਤੂਬਰ ਪੁਲਿਸ ਮੁਲਾਜ਼ਮ ਬਲਜਿੰਦਰ ਸਿੰਘ ਉਰਫ਼ ਕਾਲੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਕਤ ਪੁਲਿਸ ਮੁਲਾਜ਼ਮ ਗੈਂਗਸਟਰ ਸ਼ੁਭਮ ਦਾ ਪਿਤਾ ਸੀ ਤੇ ਪੁਲਿਸ ਅਨੁਸਾਰ ਸ਼ੁਭਮ ਦੀ ਸਿਮਰਨਜੀਤ ਸਿੰਘ ਬਬਲੂ ਨਾਲ ਦੁਸ਼ਮਣੀ ਸੀ ਤੇ ਉਸ ਨੇ ਹੀ ਉਕਤ ਪੁਲਿਸ ਮੁਲਾਜ਼ਮ ਦਾ ਕਤਲ ਕੀਤਾ। ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਦੇ ਪਿਤਾ ਦੀ ਮੌਤ ਹੋਣ ਉਪਰੰਤ ਪੁਲਿਸ ਵਲੋਂ ਸ਼ੁਭਮ ਦੇ ਭਰਾ ਨੂੰ ਵੀ ਨਾਮਜ਼ਦ ਕੀਤਾ ਸੀ। ਸ਼ੁਭਮ ਮੰਨਦਾ ਸੀ ਕਿ ਉਹ ਬੇਕਸੂਰ ਹੈ ਤੇ ਉਸ ਦਾ ਨਾਂ ਵਿਪਨ ਸ਼ਰਮਾ ਨੇ ਲਿਖਵਾਇਆ ਹੈ। ਸੂਤਰਾਂ ਅਨੁਸਾਰ ਵਿਪਨ ਦੇ ਕਤਲ ‘ਚ ਗੋਲੀਆਂ ਮਾਰਨ ਵਾਲੇ ਸ਼ਰਾਜ ਮਿੰਟੂ ਤੇ ਸ਼ੁਭਮ ਹੀ ਸਨ ਜਦੋਂਕਿ ਧਰਮਿੰਦਰ ਗੋਲੀ ਤੇ ਬਨੀ ਵਾਸੀ ਤਰਨ ਤਾਰਨ ਵੀ ਉਨ੍ਹਾਂ ਦੇ ਨਾਲ ਵਾਰਦਾਤ ‘ਚ ਸ਼ਾਮਿਲ ਸਨ।
ਸਬੰਧਤ ਖ਼ਬਰ: ਮੀਡੀਆ ਰਿਪੋਰਟਾਂ:ਆਈਜੀ ਕੁੰਵਰ ਵਿਜੇ ਪ੍ਰਤਾਪ ਮੁਤਾਬਕ ਵਿਪਿਨ ਸ਼ਰਮਾ ਦਾ ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ …