ਆਮ ਖਬਰਾਂ

ਖ਼ਬਰਾਂ ਮੁਤਾਬਕ ਨਾਭਾ ਜੇਲ੍ਹ ਬ੍ਰੇਕ ਕੇਸ ਨਾਲ ਸਬੰਧਤ ਦੋ ਗ੍ਰਿਫਤਾਰੀਆਂ ਉੱਤਰ ਪ੍ਰਦੇਸ਼ ‘ਚੋਂ ਹੋਈਆਂ

By ਸਿੱਖ ਸਿਆਸਤ ਬਿਊਰੋ

September 20, 2017

ਲਖਨਊ: ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਏਟੀਐਸ ਦਸਤੇ ਨੇ ਲਖੀਮਪੁਰ ਖੇੜੀ ਜ਼ਿਲ੍ਹੇ ਤੋਂ ਪੰਜਾਬ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉੱਤਰ ਪ੍ਰਦੇਸ਼ “ਅੱਤਵਾਦ ਵਿਰੋਧੀ ਦਸਤੇ” (ਏਟੀਐਸ) ਦੇ ਆਈ. ਜੀ. ਅਸੀਮ ਅਰੁਨ ਸਿੰਘ ਨੇ ਦੱਸਿਆ ਕਿ ਏਟੀਐਸ ਦੀ ਟੀਮ ਨੇ ਜਿਤੇਂਦਰ ਸਿੰਘ ਟੋਨੀ ਨੂੰ ਲਖੀਮਪੁਰ ਖੇੜੀ ਦੇ ਮੈਲਾਨੀ ਇਲਾਕੇ ‘ਚੋਂ ਗ੍ਰਿਫਤਾਰ ਕੀਤਾ ਹੈ ਜਿਹੜਾ ਨਾਭਾ ਜ਼ੇਲ੍ਹ ਤੋਂ ਭੱਜੇ ਬੰਦਿਆਂ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ।

ਇਕ ਹੋਰ ਆਦਮੀ ਸਤਨਾਮ ਸਿੰਘ ਵਾਸੀ ਸਿਕੰਦਰਪੁਰ (ਜ਼ਿਲ੍ਹਾ ਲਖੀਮਪੁਰ) ਨੂੰ ਵੀ ਏਟੀਐਸ, ਪੰਜਾਬ ਪੁਲਿਸ ਅਤੇ ਸਥਾਨਕ ਪੁਲਿਸ ਦੀ ਸਾਂਝੀ ਟੀਮ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਜਿਸ ਦਾ ਨਾਂਅ ਇਸੇ ਸਾਲ 17 ਅਗਸਤ ਨੂੰ ਲਖਨਊ ਵਿਚ ਗ੍ਰਿਫਤਾਰ ਕੀਤੇ ਖ਼ਾਲਿਸਤਾਨੀਆਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਆਈ. ਜੀ. ਨੇ ਦੱਸਿਆ ਕਿ ਪੰਜਾਬ ਦੀ ਇਕ ਅਦਾਲਤ ਨੇ ਦੋਵਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: