ਸਿੱਖ ਖਬਰਾਂ

ਜਲਾਵਤਨ ਸਿੱਖ ਆਗੂ ਭਾਈ ਗੁਰਮੀਤ ਸਿੰਘ ਖੁਨਿਆਣ ਦੇ ਮਾਤਾ ਜੀ ਚਲਾਣਾ ਕਰ ਗਏ

By ਸਿੱਖ ਸਿਆਸਤ ਬਿਊਰੋ

May 08, 2024

ਚੰਡੀਗੜ੍ਹ –  ਸਿੱਖ ਫੈਡਰੇਸ਼ਨ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਦੇ ਮਾਤਾ ਸਤਵੰਤ ਕੌਰ ਜੀ ਜੋ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਅਕਾਲ ਪੁਰਖ ਵੱਲੋ ਬਖਸੀ ਸਵਾਸਾ ਦੀ ਪੂੰਜੀ ਭੋਗ ਕੇ 7 ਮਈ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੌਰਾਨ ਦਰਬਾਰ ਸਾਹਿਬ ਤੇ ਹੋਏ ਜੂਨ 84 ਦੇ ਹਮਲੇ ਤੋਂ ਬਾਅਦ ਸਰਕਾਰੀ ਜੁਲਮ ਦੀ ਲਪੇਟ ਚ ਇਹ ਪਰਿਵਾਰ ਵੀ ਆਇਆ। ਭਾਈ ਗੁਰਮੀਤ ਸਿੰਘ ਦੇ ਘਰੋ ਭਗੌੜੇ ਹੋਣ ਬਾਅਦ ਮਾਤਾ ਸਤਵੰਤ ਕੌਰ ਅਤੇ ਸਵਰਗਵਾਸੀ ਪਿਤਾ ਸਮਿੰਦਰ ਸਿੰਘ ਨੇ ਲੰਮਾਂ ਸਮਾਂ ਸੁਮੇਧ ਸੈਣੀ, ਸ਼ਿਵ ਕੁਮਾਰ ਦੇ ਤਸ਼ਦੱਦ ਨੂੰ ਅਪਣੇ ਸਰੀਰ ਤੇ ਅਡੋਲ ਝੱਲਿਆ।  ਜ਼ਿਕਰਯੋਗ ਹੈ ਕਿ ਮਾਤਾ ਸਤਵੰਤ ਕੌਰ ਜੀ ਦੇ ਦੋ ਭਾਣਜੇ ਸ਼ਹੀਦ ਭਾਈ ਰਛਪਾਲ ਸਿੰਘ ਪਾਲਾ (ਕਰਨਾਣਾ) ਅਤੇ ਭਾਈ ਅਵਤਾਰ ਸਿੰਘ ਮਿੰਟੂ (ਕਰਨਾਣਾ) ਵੀ ਇਸ ਸੰਘਰਸ਼ ਚ ਸ਼ਹੀਦ ਹੋਏ ਹਨ।

35 ਸਾਲ ਤੋਂ ਜਲਾਵਤਨ ਹੋਏ ਪੁੱਤਰ ਭਾਈ ਗੁਰਮੀਤ ਸਿੰਘ ਖਨਿਆਣ (ਜਰਮਨੀ) ਨੂੰ ਮਾਤਾ ਜੀ 18 ਸਾਲ ਬਾਅਦ ਸਿਰਫ ਇੱਕ ਵਾਰੀ ਹੀ ਮਿਲ ਸਕੇ ਮੁੜ ਮਿਲਣ ਦਾ ਸਬੱਬ ਨਾਂ ਬਣ ਸਕਿਆ। ਮਾਤਾ ਜੀ ਦੀ ਅੰਤਿਮ ਅਰਦਾਸ 12 ਮਈ, ਦਿਨ ਐਤਵਾਰ ਜੱਦੀ ਪਿੰਡ ਖਨਿਆਣ ਨੇੜੇ ਅਮਲੋਹ,  ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਿੰਡ ਸਥਾਨਿਕ ਗੁਰਦੁਆਰਾ ਸਾਹਿਬ ਵਿਖੇ 12 ਵਜੇ ਪਾਏ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: