Site icon Sikh Siyasat News

ਹੋਦ ਚਿੱਲ਼ੜ ਤਾਲਮੇਲ ਕਮੇਟੀ ਨੇ ਜਾਟ ਅੰਦੋਲਨ ਦੌਰਾਨ ਬੀਬੀਆਂ ਦੀ ਬੇਪਤੀ ਦੀਆਂ ਘਟਨਾਵਾਂ ਵਾਲੀ ਜਗਾ ਦਾ ਕੀਤਾ ਦੌਰਾ

ਅਖਬਾਰੀ ਸੁਰਖੀਆਂ ਨਾਲ਼ੋਂ ਭਿਆਨਿਕ ਹੈ ਹਰਿਆਣੇ ਦੀ ਤਸਵੀਰ : ਇੰਜੀ.ਗਿਆਸਪੁਰਾ

ਲੁਧਿਆਣਾ(29 ਫਰਵਰੀ, 2015): ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਵਲੋਂ ਜੀ.ਟੀ.ਰੋਡ ਮੁਰਥਲ,ਪਾਣੀਪਤ, ਸੋਨੀਪਤ ਆਦਿ ਘਟਨਾ ਸਥਾਨ ਦਾ ਆਪਣੀ ਟੀਮ ਨਾਲ਼ ਦੌਰਾ ਕੀਤਾ ।

ਇਸ ਦੌਰੇ ਦੌਰਾਨ ਜੋ ਘਟਨਾ ਸਥਾਨ ਤੇ ਨਿਸ਼ਾਨ ਮਿਲ਼ੇ ਹਨ ਉਹ ਅਖਬਾਰੀ ਰਿਪੋਰਟਾਂ ਤੋਂ ਕਿਤੇ ਜਿਆਦਾ ਲੂੰ ਕੰਡੇ ਖੜੇ ਕਰਨ ਵਾਲ਼ੇ ਹਨ । ਉਹਨਾਂ ਘਟਨਾ ਸਥਲ ਤੇ ਪਹੁੰਚ ਕੇ ਜਦੋਂ ਚਸਮਦੀਨਾਂ, ਢਾਬੇ ਵਾਲ਼ਿਆਂ, ਰਾਸਤੇ ਵਿੱਚਲੀਆਂ ਪੈਂਚਰ ਵਾਲ਼ੀਆਂ , ਪ੍ਰਦੂਸਣ ਸਰਟੀਫਿਕੇਟ ਦੇਣ ਵਾਲ਼ੀਆਂ ਦੁਕਾਨਾਂ ਦੇ ਕਾਮਿਆਂ ਤੋਂ ਜੋ ਤੱਥ ਅਤੇ ਵੇਰਵੇ ਇਕੱਠੇ ਕੀਤੇ , ਉਹ ਦਿਲ ਹਲਾਉਣ ਵਾਲੇ ਹਨ।

ਉਨ੍ਹਾਂ ਦੱਸਿਆ ਹਰਿਆਣੇ ਵਿੱਚ ਜਾਟ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਨੇ ਸੱਭ ਪਸ਼ੂਪੁਣੇ ਦੀਆਂ ਸੱਭ ਹੱਦਾਂ ਪਾਰ ਕਰਕੇ 50 ਤੋਂ ਵੱਧ ਔਰਤਾ ਨਾਲ਼ ਸਮੂਹਿਕ ਬਲਤਕਾਰ ਕੀਤੇ । ਪੁਲਿਸ ਅਤੇ ਫੌਜ ਵੀ ਤਮਾਸ਼ਾ ਦੇਖਦੀ ਰਹੀ । ਉਹਨਾਂ ਕਿਹਾ ਕਿ ਸੁਖਦੇਵ ਢਾਬੇ ਤੋਂ ਅੱਧਾ ਕੁ ਕਿਲੋਮੀਟਰ ਦੂਰ ਧਾਬੇ ਦੇ ਉਲਟੀ ਦਿਸ਼ਾ ਵਿੱਚ ਜੰਗਲ਼ ਜਿਹਾ ਇਲਾਕਾ ਹੈ ਉਸੇ ਇਲਾਕੇ ਵਿੱਚੋਂ ਲੜਕੀਆਂ ਦੇ ਕੱਪੜੇ, ਅਤੇ ਅਦਰੂਨੀ ਵਸਤਰ ਆਦਿ ਮਿਲ਼ੇ ਹਨ । ਉਹਨਾਂ ਕਿਹਾ ਕਿ ਇਹ ਨਵੰਬਰ 1984 ਵਿੱਚ ਸਿੱਖਾਂ ਨਾਲ਼ ਵਾਪਰੇ ਬੇਹੱਦ ਘਿਨੌਣੇ ਕਾਰੇ ਦਾ ਸਿਰਫ ਨਮੂਨਾ ਮਾਤਰ ਹੀ ਸੀ ।

ਇਹ ਭਿਆਨਿਕ ਕਾਰਾ ਕਾਰਨ ਵਾਲ਼ੇ ਓਹੀ 20 ਤੋਂ 25 ਸਾਲ ਦੇ ਨੌਜੁਆਨ ਸਨ, ਏਸੇ ਉਮਰ ਦੇ ਨੌਜੁਆਨਾ ਨੇ ਨਵੰਬਰ 1984 ਦੇ ਕਾਰੇ ਨੂੰ ਅੰਜਾਮ ਦਿੱਤਾ ਸੀ । ਉਹਨਾਂ ਅੱਗੇ ਕਿਹਾ ਕਿ ਪੀੜਤਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਸਿੱਖ ਨਹੀਂ ਸਨ, ਨਹੀਂ ਤਾਂ ਉਹਨਾਂ ਨੂੰ ਸਰਕਾਰ ਤੱਕ ਪਹੁੰਚ ਕਰਦਿਆਂ ਹੀ 26 ਸਾਲ ਗੁਜ਼ਰ ਜਾਣੇ ਸਨ ਉਹਨਾਂ ਦੀ ਕਿਸਮਤ ਚੰਗੀ ਹੈ ਕਿ ਏਸ ਭਿਆਨਿਕ ਕਾਰੇ ਦਾ ਅਦਾਲਤ ਨੇ ਆਪੇ ਨੋਟਿਸ ਲੈ ਲਿਆ ।

ਉਹਨਾਂ ਕਿਹਾ ਕਿ ਉਹ ਧਰਮ ਮਜਹਬ ਤੋਂ ਉੱਪਰ ਉੱਠ ਕੇ ਪੀੜਤਾਂ ਨਾਲ਼ ਖੜਨਗੇ ਕਿਉਂਕਿ ਅਜਿਹੇ ਕਾਤਲ, ਲੁਟੇਰਿਆਂ ਅਤੇ ਬਲਤਕਾਰੀਆਂ ਨੂੰ ਖੁੱਲੇ ਘੁੰਮਣ ਦਾ ਕੋਈ ਹੱਕ ਨਹੀਂ । ਉਹਨਾਂ ਕਿਹਾ ਕਿ ਉਹ ਜਿਹੜੀਆਂ ਬੀਬੀਆਂ ਨਾਲ਼ ਇਹ ਕੁਕਰਮ ਹੋਇਆ ਹੈ ਉਹ ਬਹਾਦਰੀ ਦਿਖਾਉਣ । ਇਸ ਮੌਕੇ ਉਹਨਾਂ ਨਾਲ਼ ਮਨਜੀਤ ਸਿੰਘ, ਕੀਰਤਨ ਸਿੰਘ ਆਦਿ ਹਾਜ਼ਿਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version