ਮਨੂੰਸਮ੍ਰਿਤੀ ਸਾੜਦੇ ਹੋਏ ਵਿਦਿਆਰਥੀ

ਆਮ ਖਬਰਾਂ

ਜੇ.ਐਨ.ਯੂ ਵਿੱਚ ਵਿਦਿਆਰਥੀਆਂ ਨੇ ਸਾੜੀ “ਮਨੂੰਸਮ੍ਰਿਤੀ”

By ਸਿੱਖ ਸਿਆਸਤ ਬਿਊਰੋ

March 09, 2016

ਨਵੀਂ ਦਿੱਲੀ: ਬੀਤੇ ਦਿਨੀਂ ਚਰਚਾ ਦਾ ਕੇਂਦਰ ਬਣੀ ਰਹੀ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿੱਚ ਵਿਸ਼ਵ ਔਰਤ ਦਿਹਾੜੇ ਨੂੰ ਮਨਾਉਂਦਿਆਂ “ਮਨੂੰਸਮ੍ਰਿਤੀ” ਨੂੰ ਅੱਗ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਏਬੀਵੀਪੀ, ਏ.ਆਈ.ਐਸ.ਐਫ, ਏ.ਆਈ.ਐਸ.ਏ ਅਤੇ ਏਬੀਵੀਪੀ ਤੋਂ ਬੀਤੇ ਦਿਨੀਂ ਬਾਗੀ ਹੋਏ ਆਗੂਆਂ ਸਮੇਤ ਯੁਨੀਵਰਸਿਟੀ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

“ਮਨੂੰਸਮ੍ਰਿਤੀ” ਦੀਆਂ ਲਿਖਤਾਂ ਨੂੰ ਔਰਤਾਂ ਦੇ ਖਿਲਾਫ ਦੱਸਦਿਆਂ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਵੱਲੋਂ “ਮਨੂੰਵਾਦ ਕੀ ਕਬਰ ਖੁਦੇਗੀ, ਜੇ.ਐਨ.ਯੂ ਕੀ ਧਰਤੀ ਪਰ”, “ਮਨੂੰਵਾਦ ਹੋ ਬਰਬਾਦ”, “ਜਾਤੀਵਾਦ ਹੋ ਬਰਬਾਦ”, “ਬ੍ਰਾਹਮਣਵਾਦ ਹੋ ਬਰਬਾਦ” ਵਰਗੇ ਨਾਅਰੇ ਲਗਾਏ ਗਏ।

ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਜੇ.ਐਨ.ਯੂ ਦੀ ਏ.ਬੀ.ਵੀ.ਪੀ ਇਕਾਈ ਦੇ ਮੀਤ ਪ੍ਰਧਾਨ ਜਤਿਨ ਗੋਰਾਇਆ ਨੇ ਕਿਹਾ ਕਿ “ਮਨੂੰਸਮ੍ਰਿਤੀ ਵਿੱਚ ਸ਼ੂਦਰਾਂ ਤੇ ਔਰਤਾਂ ਖਿਲਾਫ ਬਹੁਤ ਅਪਮਾਨਜਨਕ ਗੱਲਾਂ ਹੋਣ ਕਾਰਨ ਅੱਜ ਮਹਿਲਾ ਦਿਵਸ ਮੌਕੇ ਇਸ ਨੂੰ ਸਾੜਿਆ ਗਿਆ ਹੈ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: