Site icon Sikh Siyasat News

ਖਾਲਿਸਤਾਨ ਮਾਰਚਾਂ ਬਾਰੇ ਮਾਨ ਦਲ ਦੀ ਫਤਹਿਗੜ੍ਹ ਸਾਹਿਬ ਮੀਟਿੰਗ ਮੁਲਤਵੀ ਕੀਤੀ; ਸਿੱਖ ਧਿਰਾਂ ਦੀ ਮੀਟਿੰਗ ਮੋਗਾ ਵਿਖੇ 28 ਨੂੰ

ਫ਼ਤਹਿਗੜ੍ਹ ਸਾਹਿਬ: ਅੱਜ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਦੇ ਦਿਹਾਤੀ ਇਲਾਕਿਆਂ ਖਾਲਸਤਾਨ ਮਾਰਚ ਕਰਨ ਬਾਰੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ 28 ਅਪ੍ਰੈਲ ਰੱਖੀ ਗਈ ਇਕੱਤਰਤਾ ਮੁਤਲਵੀ ਕਰ ਦਿੱਤੀ ਗਈ ਹੈ।

ਮਾਨ ਦਲ ਦੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਵੱਲੋਂ ਜਾਰੀ ਬਿਆਨ ਵਿਚ ਪਾਰਟੀ ਦੇ ਪ੍ਰਧਾਨਾਂ ਤੇ ਅਹੁਦੇਦਾਰਾਂ ਨੂੰ 28 ਅਪ੍ਰੈਲ ਨੂੰ 11 ਵਜੇ ਮੋਗਾ ਦੇ ਨਜ਼ਦੀਕ ਜੋਗਾਵਾਲ ਵਿਖੇ ਦਮਦਮੀ ਟਕਸਾਲ ਦਾ ਹੈੱਡਕੁਆਟਰ ਵਿਚ ਪਹੁੰਚਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋਗੇਵਾਲ ਵਿਖੇ ਸਿੱਖ ਧਿਰਾਂ ਦੀ ਸਾਂਝੀ ਮੀਟਿੰਗ ਹੋ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version