Site icon Sikh Siyasat News

ਸਮਰਥਕਾਂ ਦੇ ਟਾਵਰ ’ਤੇ ਚੜ੍ਹਨ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਰਿਹਾਅ

ਨਾਭਾ/ ਪਟਿਆਲਾ: ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਯੂਨਾਇਟਿਡ ਅਕਾਲੀ ਦਲ ਦੇ ਮੁਖੀ ਮੋਹਕਮ ਸਿੰਘ ਅਤੇ ਦੋ ਹੋਰਾਂ ਨੂੰ ਬੀਤੀ ਸ਼ਾਮ ਸਮਰਥਕਾਂ ਦੇ ਟਾਵਰ ’ਤੇ ਚੜ੍ਹਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।

ਰਿਹਾਈ ਉਪਰੰਤ ਭਾਈ ਧਿਆਨ ਸਿੰਘ ਮੰਡ

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਦੋ ਸਮਰਥਕ ਭਾਈ ਮੰਡ ਅਤੇ ਹੋਰਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਪਟਿਆਲਾ ਵਿਖੇ ਬੀਐਸਐਨਐਲ ਦੇ ਟਾਵਰ ’ਤੇ ਚੜ੍ਹ ਗਏ ਸਨ। ਸਮਰਥਕਾਂ ਦੀ ਪਛਾਣ ਮਾਨ ਦਲ ਦੇ ਪਟਿਆਲਾ ਜ਼ਿਲ੍ਹੇ ਦੇ ਆਗੂਆਂ ਅਮਰਜੀਤ ਸਿੰਘ ਮਰੋੜੀ ਅਤੇ ਕਰਮਜੀਤ ਸਿੰਘ ਦੇ ਰੂਪ ਵਿਚ ਹੋਈ ਹੈ।

ਜਸਵਿੰਦਰ ਟਿਵਾਣਾ ਐਸ.ਐਚ.ਓ. ਕੋਤਵਾਲੀ ਨੇ ਮੀਡੀਆ ਨੂੰ ਦੱਸਿਆ ਕਿ ਦੋਵਾਂ ਪ੍ਰਦਰਸ਼ਨਕਾਰੀਆਂ ਨੇ ਆਪਣਾ ਵਿਰੋਧ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਜਦ ਤਕ ਭਾਈ ਧਿਆਨ ਸਿੰਘ ਮੰਡ ਉਥੇ ਉਨ੍ਹਾਂ ਨੂੰ ਮਿਲਣ ਨਹੀਂ ਆਏ, ਉਹ ਉਦੋਂ ਤਕ ਉਥੇ ਹੀ ਰਹੇ।

ਦੱਸਣਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ ਨੇ 10 ਮਈ ਨੂੰ ਅਕਾਲ ਤਖ਼ਤ ਸਾਹਿਬ ਦੇ ਦਰਸ਼ਨਾਂ ਦਾ ਪ੍ਰੋਗਰਾਮ ਬਣਾਇਆ ਸੀ। ਜਿਸਦੇ ਚਲਦੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਸਨ। ਪਰ ਭਾਈ ਮੰਡ ਦੀ ਰਾਜਪੁਰਾ ਪੁਲਿਸ ਵਲੋਂ ਧਾਰਾ 107/151 ਤਹਿਤ ਗ੍ਰਿਫਤਾਰੀ ਤੋਂ ਬਾਅਦ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਯਾਤਰਾ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version