ਲੁਧਿਆਣਾ (26ਮਈ, 2015): ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲੀਆਂ ਟੀ.ਸ਼ਰਟਾਂ ਜੋ ਵਿੱਕੀ ਗਾਰਮੇਂਟ ਤੋਂ ਫੜੀਆਂ ਸਨ ਉਸ ਸਬੰਧੀ ਅੱਜ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਜਾਣਾ ਸੀ ।
ਅੱਜ ਸਵੇਰ ਤੋਂ ਹੀ ਗਿਆਸਪੁਰਾ ਅਤੇ ਉਸ ਨਾਲ਼ ਹੋਰ ਨੌਜੁਆਂਨਾ ਦਾ ਜੱਥਾ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲ਼ੀਆਂ ਟੀ. ਸ਼ਰਟਾਂ ਪਾ ਕੇ ਪਹੁੰਚਿਆ ਹੋਇਆ ਸੀ । ਪੁਲਿਸ ਵਲੋਂ ਪਹਿਲਾਂ ਚਲਾਣ ਪੇਸ਼ ਕਰਨ ਦਾ ਸਮਾਂ 10 ਵਜੇ ਦਾ ਦਿਤਾ ਪਰ ਚਲਾਣ ਪੇਸ਼ ਨਾ ਹੋਇਆ । ਉਸ ਤੋਂ ਬਾਅਦ ਚਲਾਣ ਪੇਸ਼ ਕਰਨ ਲਈ ਦੁਪਿਹਿਰ ਤੋਂ ਬਾਅਦ ਦਾ ਸਮਾਂ ਦਿਤਾ ਗਿਆ । ਪਰ ਫੇਰ ਵੀ ਚਲਾਣ ਨਾ ਪੇਸ਼ ਕੀਤਾ ਗਿਆ । ਪੁਲਿਸ ਨੇ ਖੱਜਲ ਖੁਆਰ ਕਰਕੇ ਚਲਾਣ ਪੇਸ਼ ਕਰਨ ਦਾ ਸਮਾਂ ਦੋ ਦਿਨ ਅੱਗੇ ਪਾ ਦਿਤਾ ।
ਇਸ ਤੇ ਪ੍ਰਤੀਕ੍ਰਮ ਕਰਦਿਆਂ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਗੁਰਜਿੰਦਰ ਸਿੰਘ ਸਾਹਨੀ ਦਾ ਕਹਿਣਾ ਸੀ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ੇ ਬਈਏ ਦਲੀਪ ਕੁਮਾਰ ਤੇ 153ਏ ਧਾਰਾ ਲਗਾਉਣ ਲਈ ਮੰਨਜੂਰੀ ਨਹੀਂ ਦਿੱਤੀ ਪਰ ਗਿਆਸਪੁਰਾ ਕਿਉਂਕਿ ਸਿੱਖ ਹੈ ਗ੍ਰਹਿ ਵਿਭਾਗ ਨੇ ਫਟਾਫਟ ਮੰਨਜੂਰੀ ਵੀ ਦੇ ਦਿਤੀ ।
ਉਹਨਾਂ ਕਿਹ ਕਿ ਇਹ ਕੇਸ ਝੂਠਾ ਹੈ ਅਤੇ ਸੰਤਾਂ ਦੀਆਂ ਫੋਟੋਆਂ ਲਗਾਉਣਾ ਕੋਈ ਗੁਨਾਹ ਨਹੀਂ ਇਸ ਲਈ ਇਹ ਉਹਨਾ ਦੀਆਂ ਦਲੀਲਾਂ ਸਾਹਮਣੇ ਟਿਕ ਨਹੀਂ ਸਕੇਗਾ । ਪੁਲਿਸ ਨੇ ਅੱਜ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਹੈ ।
ਇਸ ਤੇ ਪ੍ਰਤੀਕ੍ਰਮ ਕਰਦਿਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਸੀ ਕਿ ਪੁਲਿਸ ਨੇ ਪੂਰਾ ਦਿਨ ਉਹਨਾ ਨੂੰ ਖੱਜਲ਼ ਖੁਆਰ ਕੀਤਾ । ਉਹ ਅਤੇ ਉਹਨਾਂ ਦੀ ਟੀਮ ਪੂਰਾ ਦਿਨ ਕੋਰਟ ਵਿੱਚ ਰਹੀ ਪਰ ਪੁਲਿਸ ਵਲੋਂ ਚਲਾਣ ਪੇਸ਼ ਨਹੀਂ ਕੀਤਾ ਗਿਆ । ਕਿਉਂਕਿ ਉਹ ਸਿੱਖ ਹੱਕਾਂ ਲਈ ਲੜਦੇ ਹਨ ਇਸ ਲਈ ਉਹਨਾ ਨੂੰ ਨਿਸ਼ਾਨਾ ਬਣਾਇਆਂ ਜਾ ਰਿਹਾ ਹੈ । ਪੁਲਿਸ ਉਹਨਾਂ ਨੂੰ ਕਿੰਨਾ ਵੀ ਪਰੇਸ਼ਾਨ ਕਿਉਂ ਨਾ ਕਰ ਲਵੇ ਉਹ ਸਿੱਖ ਹੱਕਾਂ ਲਈ ਲੜਦੇ ਰਹਿਣਗੇ ।
ਇਸ ਮੌਕੇ ਉਹਨਾਂ ਨਾਲ਼ ਬਲਵੰਤ ਸਿੰਘ ਮੀਨੀਆ, ਗੁਰਮੇਲ ਸਿੰਘ ਖਾਲਸਾ, ਵਸਾਖਾ ਸਿੰਘ, ਜਗਦੀਪ ਸਿੰਘ ਜੱਗਾ, ਤੇਜਿੰਦਰ ਸਿੰਘ, ਕਰਨੈਲ ਸਿੰਘ , ਪ੍ਰਭਜੋਤ ਸਿੰਘ, ਬੇਅੰਤ ਸਿੰਘ, ਮਨਜੀਤ ਸਿੰਘ ਡੀਸੀ, ਜਗਰੂਪ ਸਿੰਘ ਆਦਿ ਹਾਜ਼ਿਰ ਸਨ ।
ਚੇਤੇ ਰਹੇ ਪੁਲਿਸ ਵਲੋਂ ਇਸ ਕੇਸ ਸਿਵ ਸੈਨਾ ਦੇ ਪ੍ਰਧਾਨ ਦੀ ਸਹਿ ਤੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਪਾਇਆ ਗਿਆ ਸੀ ।