ਆਮ ਖਬਰਾਂ

ਮਾਲੇਗਾਂਓ ਧਮਾਕੇ: ਐਨ.ਆਈ.ਏ. ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਦਿੱਤੀ ਕਲੀਨ ਚਿਟ

By ਸਿੱਖ ਸਿਆਸਤ ਬਿਊਰੋ

May 13, 2016

ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਨਵੀਂ ਅਤੇ ਤਾਕਤਵਰ ਜਾਂਚ ਏਜੰਸੀ ਐਨ.ਆਈ.ਏ. ਨੇ 2008 ਦੇ ਮਾਲੇਗਾਂਓ ਬੰਬ ਧਮਾਕਿਆਂ ਵਿਚ ਸਾਧਵੀ ਪ੍ਰਗਿਆ ਠਾਕੁਰ ਤੋਂ ਮਕੋਕਾ ਹਟਾਉਣ ਦਾ ਫੈਸਲਾ ਕੀਤਾ ਹੈ। ਏਜੰਸੀ ਵਲੋਂ ਕੋਰਟ ਵਿਚ ਦਾਖਲ ਚਾਰਜਸ਼ੀਟ ਵਿਚ ਸਾਧਵੀ ਸਣੇ 6 ਬੰਦਿਆਂ ਨੂੰ ਕਲੀਨ ਚਿਟ ਦਿੱਤੀ ਗਈ ਹੈ।

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਦੇਸ਼ ਦੀਆਂ ਏਜੰਸੀਆਂ ਦੇ ਕੰਮ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਭਾਰਤ ਵਿਚ ਭਗਵਾ ਰਾਜ ਕਾਇਮ ਹੋ ਗਿਆ ਹੈ। ਜਦਕਿ ਦੂਜੇ ਪਾਸੇ ਐਨ.ਆਈ.ਏ. ਦੇ ਡੀ.ਜੀ. ਸੰਜੀਵ ਸਿੰਹ ਨੇ ਇਸ ਮਸਲੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਸਾਧਵੀ ਪ੍ਰਗਿਆ ਦੇ ਵਕੀਲ ਸੰਜੀਵ ਪੁਨਾਲੇਕਰ ਨੇ ਉਮੀਦ ਜਾਹਰ ਕੀਤੀ ਕਿ ਐਨ.ਆਈ.ਏ. ਦੀ ਰਿਪੋਰਟ ਆ ਗਈ ਹੈ ਅਤੇ ਸਾਧਵੀ ਛੇਤੀ ਹੀ ਬਰੀ ਹੋਏਗੀ।

ਇਥੇ ਇਹ ਦੱਸਣਯੋਗ ਹੈ ਕਿ 29 ਸਤੰਬਰ 2008 ਵਿਚ ਮਹਾਂਰਾਸ਼ਟਰ ਦੇ ਮਾਲੇਗਾਂਓ ਵਿਚ ਬੰਬ ਧਮਾਕੇ ਹੋਏ ਸਨ ਜਿਸ ਵਿਚ 4 ਬੰਦਿਆਂ ਦੀ ਮੌਤ ਅਤੇ ਕਰੀਬ 80 ਜ਼ਖਮੀ ਹੋ ਗਏ ਸੀ। ਮਹਾਂਰਾਸ਼ਟਰ ਏ.ਟੀ.ਐਸ. ਨੇ ਉਦੋਂ ਆਪਣੀ ਜਾਂਚ ਵਿਚ ਹਿੰਦੂ ਜਥੇਬੰਦੀਆਂ ਨੂੰ ਜ਼ਿੰਮੇਵਾਰ ਮੰਨਦੇ ਹੋਏ ਸਾਧਵੀ ਪ੍ਰਗਿਆ ਨੂੰ ਗ੍ਰਿਫਤਾਰ ਕੀਤਾ ਸੀ। ਇਸਤੋਂ ਅਲਾਵਾ ਭਾਰਤੀ ਫੌਜ ਦੇ ਅਫਸਰ ਕਰਨਲ ਪੁਰੋਹਿਤ ਨੂੰ ਵੀ ਇਸ ਮਸਲੇ ’ਤੇ ਗ੍ਰਿਫਤਾਰ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: