ਸਿੱਖ ਖਬਰਾਂ

ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਭਾਈ ਮੱਖਣ ਸਿੰਘ ਬੱਬਰ ਦੇ ਮਾਤਾ ਜੀ ਦਾ ਅਕਾਲ ਚਲਾਣਾ

By ਸਿੱਖ ਸਿਆਸਤ ਬਿਊਰੋ

May 13, 2016

ਗੜ੍ਹਸ਼ੰਕਰ/ ਨਾਭਾ: ਭਾਈ ਮੱਖਣ ਸਿੰਘ ਬੱਬਰ ਪੁੱਤਰ ਸ. ਦੀਵਾਨ ਸਿੰਘ, ਪਿੰਡ ਨੂਰਪੁਰ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੀ ਮਾਤਾ ਮਨਸੋ ਕੌਰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਉਮਰ 90 ਸਾਲ ਸੀ। ਭਾਈ ਮੱਖਣ ਸਿੰਘ ਉਰਫ ਗਿੱਲ ਇਸ ਵੇਲੇ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਵਿਚ ਹਨ। ਉਨ੍ਹਾਂ ਦੀ ਛੁੱਟੀ ਲਈ ਅਰਜ਼ੀ ਲਾਈ ਹੋਈ ਹੈ।

ਜ਼ਿਕਰਯੋਗ ਹੈ ਕਿ ਭਾਈ ਮੱਖਣ ਸਿੰਘ ਬੱਬਰ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਸਨ। ਪੰਥਕ ਜਜ਼ਬੇ ਕਾਰਨ ਸਾਰੀਆਂ ਸੁਖ ਸਹੂਲਤਾਂ ਛੱਡ ਉਹ ਸਿੱਖ ਸੰਘਰਸ਼ ਦਾ ਹਿੱਸਾ ਬਣੇ। ਉਨ੍ਹਾਂ ਦੀ ਮਾਤਾ ਨਮਿਤ ਅੰਤਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ 21 ਮਈ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: