Site icon Sikh Siyasat News

ਮਜੀਠੀਆ ਦੀ ਅੰਮ੍ਰਿਤਸਰ ਯਾਤਰਾ ਨੇ ਵਿਗਾੜੀ ਇਤਹਾਸਿੱਕ ਅੰਮ੍ਰਿਤਸਰ ਦੀ ਦਿੱਖ

ਅੰਮ੍ਰਿਤਸਰ (19 ਜੁਲਾਈ, 2011 – ਸਰਵਨ ਸਿੰਘ ਰੰਧਾਵਾ): ਪੰਜਾਬ ਦੇ ਮਹਾਂਨਗਰ ਅੰਮ੍ਰਿਤਸਰ ਨੂੰ ਪੂਰੀ ਦੁਨੀਆਂ ਵਿੱਚ ਇਤਹਾਸਿੱਕ ਅਤੇ ਪਵਿੱਤਰ ਸ਼ਹਿਰ ਵੱਜੋਂ ਜਾਣਿਆਂ ਜਾਂਦਾ ਹੈ। ਇੱਥੇ ਮੋਜੂਦ ਪੁਰਾਣੀਆਂ ਇਤਹਾਸਿੱਕ ਇਮਾਰਤਾਂ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹਨ, ਜਿੰਨਾ ਦੇ ਚੱਲਦਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕ ਇਸ ਸ਼ਹਿਰ ਨੂੰ ਰੱਬ ਦੇ ਘਰ ਦੇ ਰੂਪ ਦਾ ਦਰਜਾ ਦੇਂਦੇ ਹਨ।ਜਿੱਥੇ ਲੋਕਾਂ ਦੇ ਮਨਾਂ ਅੰਦਰ ਇੱਥੋਂ ਦੀਆਂ ਇਮਾਰਤਾਂ ਦਾ ਐਨਾਂ ਮਾਣ ਸਤਿਕਾਰ ਅਤੇ ਇਹਨਾਂ ਨੂੰ ਵੇਖਣ ਦੀ ਤਾਂਗ ਹੈ ਉੱਥੇ ਸ਼ਹਿਰ ਦੀ ਨਗਰ ਨਿਗਮ ਅਤੇ ਸਾਡੀ ਪੰਜਾਬ ਦੀ ਸਰਕਾਰ ਦੇ ਕੁੱਝ ਮੰਤਰੀਆਂ ਦਾ ਨੂੰ ਇਹਨਾਂ ਇਮਰਤਾਂ ਦੀ ਸੁੰਦਰ ਦਿੱਖ ਦਾ ਨਾਂ ਤਾਂ ਧਿਆਨ ਹੈ ਅਤੇ ਨਾਂ ਹੀ ਲਿਹਾਜ ਹੈ। ਇਸ ਦੀ ਕਹਾਣੀ ਖਬਰ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਤਸਵੀਰਾਂ ਸਾਫ ਬੋਲ ਰਹੀਆਂ ਹਨ।
ਇਹ ਤਸਵੀਰਾਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੰਜਾਬ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਸ ਵੱਲੋਂ ਪਾਈ ਗਈ ਅੰਮ੍ਰਿਤਸਰ ਫੇਰੀ ਮੌਕੇ ਸ਼ਹਿਰ ਦੀ ਦਿੱਖ ਦੀ ਕੀਤੀ ਗਈ ਦੁਰਦਸ਼ਾ ਦੀਆਂ ਹਨ। ਹਮੇਸ਼ਾਂ ਅੰਮ੍ਰਿਤਸਰ ਰਹਿਣ ਵਾਲੇ ਇਸ ਨੋਜਵਾਨ ਅਕਾਲੀ ਲੀਡਰ ਨੇ ਇਸ ਵਾਰ ਉਚੇਚੇ ਤੋਰ ਤੇ ਚੱਲ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣਾ ਸੀ।ਬੱਸ ਫਿਰ ਕੀ ਉਹਨਾਂ ਦੇ ਚਹੇਤੇ ਲੀਡਰਾਂ ਦੀ ਮਜੀਠੀਆ ਦੀਆਂ ਨਜਰਾਂ ਵਿੱਚ ਮਹਾਂ ਅਤੇ ਆਗਿਆਕਾਰੀ ਬਨਣ ਦੀ ਦੌੜ ਲੱਗ ਗਈ।

ਚੰਡੀਗੜ ਤੋਂ ਮਹਾਰਾਜਿਆਂ ਵਾਂਗ ਚੱਲੇ ਮਜੀਠੀਆ ਦਾ ਉਹਨਾਂ ਦੇ ਭਗਤਾਂ (ਵਰਕਰਾਂ) ਵੱਲੋਂ ਰਾਹ ਵਿੱਚ ਜਗਾ ਜਗਾ ਤੇ ਭਰਵਾਂ ਅਤੇ ਜੋਰਦਾਰ ਸੁਆਗਤ ਕੀਤਾ ਗਿਆ।ਅਖੀਰ ਫੁੱਲਾਂ ਦੇ ਹਾਰ ਪਵਾਉਦੇ ਅਤੇ ਰਾਹ ਚੋਂ ਚਹੇਤਿਆਂ ਵੱਲੋਂ ਲੱਡੂ ਛਕਦੇ-ਛਕਦੇ ਜੱਦ ਅੰਮ੍ਰਿਤਸਰ ਪੁੱਜੇ ਤਾਂ ਇੱਥੋਂ ਅਕਾਲੀ ਆਗੂ ਤਾਂ ਜਿਵੇਂ ਧੰਨ ਹੀ ਹੋ ਗਏ ਉਹਨਾਂ ਦੇ ਦਰਸ਼ਨ ਕਰਕੇ।

ਅਕਸਰ ਮਜੀਠੀਆ ਜੀ ਦੇ ਨਾਲ ਜਾਂ ਅੱਗੇ ਪਿੱਛੇ ਰਹਿਣ ਵਾਲੇ ਛੋਟੇ ਵੱਡੇ ਅਕਾਲੀ ਆਗੂ ਵੀ ਉਹਨਾਂ ਦੇ ਦਰਸ਼ਨਾਂ ਨੂੰ ਅਤੇ ਉਹਨਾਂ ਦੇ ਗਲੇ ਵਿੱਚ ਹਾਰ ਪਾਉਣ ਲਈ ਤਰਲੋਮੱਛੀ ਹੁੰਦੇ ਅਤੇ ਜੱਦੋ ਜਹਿਦ ਕਰਦੇ ਨਜਰ ਆਏ।ਅੰਮ੍ਰਿਤਸਰ ਦੇ ਅਕਾਲੀ ਆਗੂ ਤਾਂ ਬਿਕਰਮ ਜੀਤ ਸਿੰਘ ਮਜੀਠੀਆ ਦੇ ਸੁਆਗਤ ਵਿੱਚ ਸ਼ਹਿਰ ਦੀਆਂ ਇਤਹਾਸਿਕ ਇਮਾਰਤਾਂ ਨੂੰ ਵੀ ਭੁੱਲ ਗਏ।ਸੱਭ ਤੋਂ ਵੱਧ ਖਿਲਾਰਾ ਵਿਸ਼ਵ ਭਰ ਵਿੱਚ ਪ੍ਰਸਿੱਧ ਅੰਮ੍ਰਿਤਸਰ ਦੇ ਹਾਲ ਦਰਵਾਜ਼ੇ ਤੇ ਪਾਇਆ ਗਿਆ।ਅਕਾਲੀ ਵਰਕਰਾਂ ਨੇ ਮਜੀਠੀਆ ਦੇ ਸਵਾਗਤ ਵਿੱਚ ਇਸ ਇਤਹਾਸਕ ਦਰਵਾਜ਼ੇ ਤੇ ਮਜੀਠੀਆ ਦੇ ਸੁਆਗਤ ਲਈ ਮਜੀਠੀਆ ਦੇ ਨਾਲ ਆਪਣੀਆਂ ਵੱਡੀਆਂ ਵੱਡੀਆਂ ਫੋਟੋਆਂ ਲਾਕੇ 20-20 ਫੁੱਟ ਲੰਮੇ ਬੋਰਡ ਟੰਗ ਦਿੱਤੇ। ਇੱਥੋਂ ਤੱਕ ਕਿ ਅਕਾਲੀ ਆਗੂ ਨੇ ਤਾਂ ਵੱਡਾ ਸਾਰਾ ਲਟਕਣ ਵਾਲਾ ਬੈਨਰ ਹਾਲਗੇਟ ਦੇ ਰੱਸੀਆਂ ਬੰਨ ਕੇ ਟੰਗ ਦਿੱਤਾ, ਜਿਸ ਨਾਲ ਸ਼ਾਇਦ ਜੇ ਕੋਈ ਹਾਲ ਦਰਵਾਜ਼ੇ ਆਵੇ ਤਾਂ ਉਹ ਅੱਗੇ ਲੰਗ ਜਾਵੇ ਕਿਊਕਿ ਕਿ ਹਾਲ ਦਰਵਾਜ਼ਾ ਤਾਂ ਨਜਰ ਹੀ ਨਹੀ ਸੀ ਆ ਰਿਹਾ।

ਆਖਿਰ ਐਨੀ ਸ਼ੋਸੇਬਾਜੀ ਕਿਸ ਵਾਸਤੇ? ਕੋਣ ਆਇਆ ਸੀ ਮੱਥਾ ਟੇਕਣ? ਕਿ ਉਹ ਕੋਈ ਐਨਾਂ ਹੀ ਅਚਰਜ ਮਨੁੱਖ ਸੀ, ਜਿਸ ਦੇ ਸੰਨਮਾਨ ਲਈ ਇਤਹਾਸ ਦੀ ਹੋਂਦ ਦੇ ਪੰਨਿਆਂ ਨੂੰ ਹੀ ਬੰਦ ਕਰ ਦਿੱਤਾ ਗਿਆ।ਇਸ ਦਾ ਜੁਆਬ ਦੇਹ ਕੋਣ ਹੈ? ਕੋਈ ਨਹੀ ਜਾਣਦਾ, ਪਰ ਚਾਪਲੂਸੀ ਅਜਿਹੀ ਚੀਜ ਹੈ, ਜਿਸ ਵਿੱਚ ਇਨਸਾਨ ਕੁੱਝ ਵੀ ਕਰ ਗੁਰਦਾ ਹੈ।

ਅਕਸਰ ਹੀ ਕੂੰਡੀਆਂ ਪਾ-ਪਾ ਕੇ ਆਮ ਲੋਕਾਂ ਦੀ ਮਸ਼ਹੂਰੀ ਦੇ ਕਪੜੇ ਦੇ ਬੈਨਰ ਲੀਰੋਲੀਰ ਕਰਨ ਵਾਲੀ ਸ਼ਹਿਰ ਦੀ ਨਿਗਮ ਵੀ ਐਨੇ ਵੱਡੇ ਬੋਰਡ ਵੇਖ ਕੇ ਕਬੂਤਰ ਵਾਂਗ ਅੱਖਾਂ ਬੰਦ ਕਰੀ ਬੈਠੀ ਰਹੀ।ਬਈ ਮੁੱਕਦੀ ਗੱਲ ਉਹ ਗਾਣਾ ਸਤਰਾਂ ਬਿਲਕੁੱਲ ਸਹੀ ਹਨਠਵੇ ਮੈਂ ਰਾਜ ਕਰਾਂਗੀ, ਡੰਡੇ ਦੇ ਜੋਰ ਤੇ। ਬਈ ਜਿਸਦੀ ਹੋਵੇ ਸਰਕਾਰ ਉਸਦਾ ਕੀ ਕਰਲੂ ਕੋਈ ਜਨਾਬ ਦੀ ਕਹਾਵਤ ਸੱਚ ਹੋ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version