Site icon Sikh Siyasat News

ਲੁਧਿਆਣਾ ਪੁਲਿਸ ਨੇ ਫਰੀਦਕੋਟ ਜੇਲ੍ਹ ‘ਚੋਂ ਲਿਆ ਕੇ ਜਗਤਾਰ ਸਿੰਘ ਜੱਗੀ ਦਾ 2 ਦਿਨਾਂ ਪੁਲਿਸ ਰਿਮਾਂਡ ਲਿਆ

ਲੁਧਿਆਣਾ: 4 ਨਵੰਬਰ ਨੂੰ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚੋਂ ਪੰਜਾਬ ਪੁਲਿਸ ਵਲੋਂ ਚੁੱਕੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਨੂੰ ਹੁਣ ਲੁਧਿਆਣਾ ਪੁਲਿਸ ਨੇ 2 ਦਿਨਾਂ ਪੁਲਿਸ ਰਿਮਾਂਡ ‘ਤੇ ਲਿਆ ਹੈ। ਪੁਲਿਸ ਨੇ ਜਗਤਾਰ ਸਿੰਘ ਨੂੰ ਬੀਤੀ ਰਾਤ (17 ਨਵੰਬਰ, 2017) ਐਫ.ਆਈ.ਆਰ. ਨੰ: 218/ 15 ਜੁਲਾਈ, 2017 ਦੇ ਤਹਿਤ ਇਲਾਕਾ ਮੈਜਿਸਟ੍ਰੇਟ ਸ੍ਰੀਮਤੀ ਸੁਮਿਤ ਸਭਰਵਾਲ ਕੋਲ ਪੇਸ਼ ਕੀਤਾ ਸੀ। ਇਹ ਮੁਕੱਦਮਾ ਪਾਦਰੀ ਸੁਲਤਾਨ ਮਸੀਹ ਦੇ ਕਤਲ ਦਾ ਹੈ।

ਇਸਤੋਂ ਪਹਿਲਾਂ ਜਗਤਾਰ ਸਿੰਘ ਨੂੰ ਬਾਘਾਪੁਰਾਣਾ ਮੈਜਿਸਟ੍ਰੇਟ ਸਾਹਮਣੇ ਪੁਲਿਸ ਰਿਮਾਂਡ ਖਤਮ ਹੋਣ ‘ਤੇ ਪੇਸ਼ ਕੀਤਾ ਗਿਆ ਸੀ ਅਤੇ ਬਾਘਾਪੁਰਾਣਾ ਅਦਾਲਤ ਨੇ ਜੱਗੀ ਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਸੀ।

ਜਗਤਾਰ ਸਿੰਘ ਜੌਹਲ ਉਰਫ ਜੱਗੀ ਅਦਾਲਤ ‘ਚ ਪੇਸ਼ੀ ਦੌਰਾਨ (ਬਾਘਾਪੁਰਾਣਾ)

ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਬਾਘਾਪੁਰਾਣਾ ਪੁਲਿਸ ਜੱਗੀ ਨੂੰ ਫਰੀਦਕੋਟ ਜੇਲ੍ਹ ਛੱਡ ਆਈ ਸੀ ਜਿਥੋਂ ਲੁਧਿਆਣਾ ਪੁਲਿਸ ਉਸਨੂੰ ਸੁਲਤਾਨ ਮਸੀਹ ਦੇ ਕਤਲ ਕੇਸ ‘ਚ ਲੁਧਿਆਣਾ ਲੈ ਕੇ ਆਈ ਹੈ।

ਲੁਧਿਆਣਾ ਪੁਲਿਸ ਨੇ ਪਹਿਲਾਂ ਜਗਤਾਰ ਸਿੰਘ ਜੱਗੀ ਨੂੰ ਡਿਊਟੀ ਮੈਜਿਸਟ੍ਰੇਟ, ਲੁਧਿਆਣਾ ਦੀ ਰਿਹਾਇਸ਼ ‘ਤੇ ਤਕਰੀਬਨ ਸ਼ਾਮ 7:40 ‘ਤੇ ਜੱਗੀ ਨੂੰ ਲਿਆਂਦਾ, ਜਿੱਥੇ ਬਚਾਅ ਪੱਖ ਦੇ ਵਕੀਲ ਮੰਝਪੁਰ ਪਹਿਲਾਂ ਤੋਂ ਹੀ ਉਡੀਕ ਕਰ ਰਹੇ ਸਨ। ਡਿਊਟੀ ਮੈਜਿਸਟ੍ਰੇਟ ਨੇ ਮੁਕੱਦਮੇ ਨੂੰ ਆਪਣੇ ਹੱਥ ‘ਚ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਜਗਤਾਰ ਸਿੰਘ ਜੱਗੀ ਨੂੰ ਇਲਾਕਾ ਮੈਜਿਸਟ੍ਰੇਟ ਕੋਲ ਪੇਸ਼ ਕਰਨ ਲਈ ਪੁਲਿਸ ਨੂੰ ਹੁਕਮ ਦਿੱਤਾ।

ਪੁਲਿਸ ਜੱਗੀ ਨੂੰ ਲੈ ਕੇ ਸਰਾਭਾ ਨਗਰ ਇਲਾਕਾ ਮੈਜਿਸਟ੍ਰੇਟ ਦੀ ਰਿਹਾਇਸ਼ ‘ਤੇ ਗਈ। ਬਚਾਅ ਪੱਖ ਦੇ ਵਕੀਲ ਵੀ ਪੁਲਿਸ ਦੀ ਗੱਡੀਆਂ ਦੇ ਪਿੱਛੇ-ਪਿੱਛੇ ਉਥੇ ਪਹੁੰਚ ਗਏ। ਐਡਵੋਕੇਟ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਜਿੱਥੇ ਮਿਸ ਸੁਮਿਤ ਸਭਰਵਾਲ ਨੇ ਰਾਤ 9 ਵਜੇ ਜੱਗੀ ਦਾ 2 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ, “ਅਸੀਂ ਅਦਾਲਤ ਨੂੰ ਜਗਤਾਰ ਸਿੰਘ ਜੱਗੀ ਦੀ ਮੈਡੀਕਲ ਜਾਂਚ ਅਤੇ ਵਕੀਲ ਵਲੋਂ ਰੋਜ਼ ਮੁਲਾਕਾਤ ਦੀ ਮੰਗ ਕੀਤੀ ਜੋ ਅਦਾਲਤ ਨੇ ਪ੍ਰਵਾਨ ਕਰ ਲਈ।”

ਸਬੰਧਤ ਖ਼ਬਰ:

ਜਗਤਾਰ ਸਿੰਘ ਜੱਗੀ ਜੌਹਲ ਦੇ ਪੁਲਿਸ ਰਿਮਾਂਡ ‘ਚ 3 ਦਿਨ ਦਾ ਵਾਧਾ (ਵੀਡੀਓ ਜਾਣਕਾਰੀ) …

ਉਨ੍ਹਾਂ ਦੱਸਿਆ, “ਅਦਾਲਤ ਨੇ ਇਜਾਜ਼ਤ ਦਿੱਤੀ ਕਿ ਜੱਗੀ ਨੂੰ ਰੋਜ਼ ਉਸਦਾ ਵਕੀਲ ਦੁਪਹਿਰ 12 ਤੋਂ 1 ਵਜੇ ਤਕ ਮਿਲ ਸਕਦਾ ਹੈ। ਹੁਣ ਜੱਗੀ ਨੂੰ 19 ਨਵੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।”

ਸਬੰਧਤ ਖ਼ਬਰ:

ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੇ ਦਾਅਵਿਆਂ ‘ਤੇ ਖਰੜ ਦੇ ਵਿਧਾਇਕ ਕੰਵਰ ਸੰਧੂ ਨੂੰ ਸ਼ੱਕ …

ਇਸ ਦੌਰਾਨ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦਾ ਪੁਲਿਸ ਰਿਮਾਂਡ ਇਕ ਦਿਨ ਲਈ ਹੋਰ ਵਧ ਗਿਆ। ਉਸਨੂਮ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੇ 17 ਅਕਤੂਬਰ, 2017 ਨੂੰ ਹੋਏ ਕਤਲ ਦੇ ਸਬੰਧ ‘ਚ ਰਿਮਾਂਡ ‘ਤੇ ਲਿਆ ਗਿਆ ਹੈ। ਉਸਨੂੰ ਅੱਜ (18 ਨਵੰਬਰ, 2017) ਅਦਾਲਤ ‘ਚ ਪੇਸ਼ ਕੀਤਾ ਜਾਏਗਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Ludhiana Police Gets Remand of UK Citizen Jagtar Singh Jaggi for 2 Days …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version