ਹਨੀਪ੍ਰੀਤ ਉਰਫ ਪ੍ਰਿਯੰਕਾ

ਸਿਆਸੀ ਖਬਰਾਂ

ਡੇਰਾ ਸਿਰਸਾ ਮੁਖੀ ਦੀ ਕਰੀਬੀ ਹਨੀਪ੍ਰੀਤ ਉਰਫ ਪ੍ਰਿਯੰਕਾ ਦਾ ‘ਲੁਕਆਉਟ’ ਨੋਟਿਸ ਜਾਰੀ

By ਸਿੱਖ ਸਿਆਸਤ ਬਿਊਰੋ

September 01, 2017

ਚੰਡੀਗੜ੍ਹ: ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਦੇ ਸੈਕਟਰ ਪੰਜ ਪੁਲਿਸ ਸਟੇਸ਼ਨ ਨੇ ਹਨੀਪ੍ਰੀਤ ਇੰਸਾਂ ਉਰਫ ਪ੍ਰਿਯੰਕਾ ਦੇ ਲੁਕ ਆਉਟ ਨੋਟਿਸ ਜਾਰੀ ਕੀਤਾ ਹੈ।

ਪੰਚਕੁਲਾ ਪੁਲਿਸ ਵਲੋਂ ਲੁਕਆਊਟ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਹਨੀਪ੍ਰੀਤ ਆਪਣੇ ਪਾਸਪੋਰਟ ਤੋਂ ਕੋਈ ਕੌਮਾਂਤਰੀ ਉਡਾਣ ਨਹੀਂ ਭਰ ਸਕੇਗੀ। ਅਤੇ ਹਰਿਆਣਾ ਪੁਲਿਸ ਉਸਨੂੰ ਲੱਭ ਰਹੀ ਹੈ।

ਹਨੀਪ੍ਰੀਤ ਉਹੀ ਔਰਤ ਹੈ ਜਿਸਨੂੰ ਸੀਬੀਆਈ ਅਦਾਲਤ ‘ਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਵੇਲੇ ਰਾਮ ਰਹੀਮ ਦੇ ਨਾਲ ਦੇਖਿਆ ਗਿਆ ਸੀ।

ਹਨੀਪ੍ਰੀਤ ਇੰਸਾਂ ਨੂੰ ਰਾਮ ਰਹੀਮ ਦੇ ਨਾਲ ਉਸ ਸਰਕਾਰੀ ਹੈਲੀਕਾਪਟਰ ‘ਚ ਵੀ ਦੇਖਿਆ ਗਿਆ ਸੀ ਜਿਸ ‘ਚ ਰਾਮ ਰਹੀਮ ਨੂੰ ਰੋਹਤਕ ਜੇਲ੍ਹ ਲਿਜਾਇਆ ਗਿਆ ਸੀ।

ਸਬੰਧਤ ਖ਼ਬਰ: ਸਮਾਂ ਬੀਤਣ ਤੋਂ ਬਾਅਦ ਡੇਰੇ ਦੀ ਤਲਾਸ਼ੀ ਦਾ ਕੋਈ ਲਾਭ ਨਹੀਂ ਹੋਣਾ, ਸਰਕਾਰੀ ਕਾਰਵਾਈ ਸ਼ੱਕੀ:ਅੰਸ਼ੁਲ ਛਤਰਪਤੀ …

ਹਾਲਾਂਕਿ ਇਸਤੋਂ ਬਾਅਦ ਹਨੀਪ੍ਰੀਤ ਜਿਵੇਂ ਗਾਇਬ ਹੀ ਹੋ ਗਈ ਸੀ। ਉਸਨੂੰ ਡੇਰਾ ਸਿਰਸਾ ਦੇ ਨਵੇਂ ਮੁਖੀ ਦੇ ਉਮੀਦਵਾਰ ਵਜੋਂ ਦੇਖਿਆ ਜਾਂਦਾ ਹੈ। ਰਾਮ ਰਹੀਮ ਹਨੀਪ੍ਰੀਤ ਉਰਫ ਪ੍ਰਿਯੰਕਾ ਨੂੰ ਆਪਣੀ ਤੀਜੀ ਧੀ ਵਜੋਂ ਪ੍ਰਚਾਰਦਾ ਸੀ।

ਸੋਸ਼ਲ ਮੀਡੀਆ ‘ਤੇ ਰਾਮ ਰਹੀਮ ਦੀ ਇਸ ‘ਧੀ’ ਦੇ ਪ੍ਰਭਾਵ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਕ ਸਾਲ 2017 ‘ਚ ਹਨੀਪ੍ਰੀਤ ਸਣੇ ਰਾਮ ਰਹੀਮ ਦੇ ਕਾਫੀ ਭਗਤਾਂ ਨੇ ਗ੍ਰਹਿ ਮੰਤਰਾਲੇ ਨੂੰ ਰਾਮ ਰਹੀਮ ਨੂੰ ਪਦਮ ਐਵਾਰਡ ਨਾਲ ਸਨਮਾਨਤ ਕਰਨ ਦੀ ਸਿਫਾਰਸ਼ ਕੀਤੀ ਸੀ।

ਬੀਬੀਸੀ ਦੀ ਖ਼ਬਰ ਮੁਤਾਬਕ ਹਨੀਪ੍ਰੀਤ ਉਰਫ ਪ੍ਰਿਯੰਕਾ ਨੂੰ ਫੇਸਬੁਕ ‘ਤੇ ਪੰਜ ਲੱਖ ਲੋਕ ਲਾਈਕ ਅਤੇ ਫੌਲੋ ਕਰਦੇ ਹਨ

ਜ਼ਿਕਰਯੋਗ ਹੈ ਕਿ ਹਨੀਪ੍ਰੀਤ ਉਰਫ ਪ੍ਰਿਯੰਕਾ ਦੇ ਪਤੀ ਵਿਸ਼ਵਾਸ ਗੁਪਤਾ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ‘ਤੇ ਉਸਨੂੰ ਆਪਣੀ ਪਤਨੀ ਤੋਂ ਦੂਰ ਰੱਖਣ ਦੀ ਗੱਲ ਦਾ ਖੁਲਾਸਾ ਕੀਤਾ ਸੀ। ਇਸਤੋਂ ਬਾਅਦ ਹਨੀਪ੍ਰੀਤ ਨੇ ਵਿਸ਼ਵਾਸ ਗੁਪਤਾ ‘ਤੇ ਦਾਜ ਮੰਗਣ ਅਤੇ ਘਰੇਲੂ ਹਿੰਸਾ ਦਾ ਮੁਕੱਦਮਾ ਦਰਜ ਕਰਵਾਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: