March 29, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸੀਬੀਆਈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਤੇ ਤਿੰਨ ਹੋਰਨਾਂ ਖ਼ਿਲਾਫ਼ ਲੁਕਆਊਟ ਸਰਕੁਲਰ ਜਾਰੀ ਕੀਤਾ ਹੈ। ਇਹ ਚਾਰੇ ਜਣੇ ਸਿੰਭੌਲੀ ਖੰਡ ਮਿੱਲ ਵੱਲੋਂ 110 ਕਰੋੜ ਰੁਪਏ ਦਾ ਕਰਜ਼ਾ ਨਾ ਮੋੜੇ ਜਾਣ ਦੇ ਮਾਮਲੇ ਵਿੱਚ ਮੁਲਜ਼ਮ ਹਨ। ਜਿਨ੍ਹਾਂ ਤਿੰਨ ਹੋਰਨਾਂ ਦੇ ਨਾਂ ਦਾ ਸਰਕੁਲਰ ਜਾਰੀ ਹੋਇਆ ਹੈ, ਉਨ੍ਹਾਂ ਵਿੱਚ ਖੰਡ ਮਿੱਲ ਦਾ ਮੁੱਖ ਕਾਰਜਕਾਰੀ ਅਧਿਕਾਰੀ ਜੀ.ਐਸ.ਈ.ਰਾਓ, ਮੁੱਖ ਵਿੱਤ ਅਧਿਕਾਰੀ ਸੰਜੇ ਥਪਾਰੀਓ ਤੇ ਕਾਰਜਕਾਰੀ ਨਿਰਦੇਸ਼ਕ ਗੁਰਸਿਮਰਨ ਕੌਰ ਸ਼ਾਮਲ ਹਨ।
ਸੀਬੀਆਈ ਨੇ ਬੈਂਕ ਨਾਲ ਕਥਿਤ 97.85 ਕਰੋੜ ਤੇ 110 ਕਰੋੜ ਰੁਪਏ ਦਾ ਕਰਜ਼ਾ ਘਪਲਾ ਕਰਨ ਦੇ ਦੋਸ਼ ’ਚ 25 ਫਰਵਰੀ ਨੂੰ ਕੇਸ ਦਰਜ ਕੀਤਾ ਸੀ। ਐਫਆਈਆਰ ਮੁਤਾਬਕ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ ਦੋ ਕਰਜ਼ੇ ਲਏ ਗਏ ਸਨ। ਪਹਿਲਾ ਕਰਜ਼ਾ 97.85 ਕਰੋੜ ਰੁਪਏ ਦਾ ਸੀ ਜਦਕਿ ਮਗਰੋਂ ਇਸੇ ਕਰਜ਼ੇ ਦੀ ਅਦਾਇਗੀ ਲਈ ਉਸੇ ਬੈਂਕ ਤੋਂ ਮੁੜ 110 ਕਰੋੜ ਰੁਪਏ ਦਾ ਕਾਰਪੋਰਟ ਕਰਜ਼ਾ ਲਿਆ ਗਿਆ। ਪਹਿਲਾਂ ਲਏ ਕਰਜ਼ੇ ਨੂੰ ਸਾਲ 2015 ਵਿੱਚ ਘਪਲਾ ਐਲਾਨ ਦਿੱਤਾ ਗਿਆ ਜਦਕਿ ਦੂਜੇ ਕਰਜ਼ੇ ਨੂੰ ਨੋਟਬੰਦੀ ਦੇ ਫੈਸਲੇ ਤੋਂ ਮਹਿਜ਼ ਤਿੰਨ ਹਫ਼ਤਿਆਂ ਮਗਰੋਂ 29 ਨਵੰਬਰ 2016 ਨੂੰ ਡੁੱਬਿਆ ਕਰਜ਼ਾ ਕਰਾਰ ਦੇ ਦਿੱਤਾ ਗਿਆ ਸੀ।
Related Topics: Captain Amrinder Singh Government, CBI