Site icon Sikh Siyasat News

ਲਾਹੌਰ: ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਘਰ ਨੇੜੇ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ‘ਚ 22 ਮੌਤਾਂ

ਲਾਹੌਰ: ਪਾਕਿਸਤਾਨ ਦੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ‘ਚ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਘਰ ਦੇ ਨੇੜੇ ਹੋਏ ਜ਼ੋਰਦਾਰ ਧਮਾਕੇ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ‘ਚ ਕੁਝ ਪੁਲਿਸ ਮੁਲਾਜ਼ਮ ਵੀ ਹਨ। ਲਾਹੌਰ ਪੁਲਿਸ ਨੇ ਇਸ ਨੂੰ ਆਤਮਘਾਤੀ ਹਮਲਾ ਦੱਸਦੇ ਹੋਏ ਕਿਹਾ ਕਿ ਇਸ ਧਮਾਕੇ ਦੇ ਨਿਸ਼ਾਨੇ ‘ਤੇ ਪੁਲਿਸਵਾਲੇ ਹੀ ਸਨ।

ਲਾਹੌਰ ਧਮਾਕੇ ਤੋਂ ਬਾਅਦ ਦਾ ਦ੍ਰਿਸ਼

ਬਚਾਅ ਦੇ ਕੰਮ ‘ਚ ਲੱਗੇ ਅਧਿਕਾਰੀਆਂ ਮੁਤਾਬਕ ਧਮਾਕੇ ‘ਚ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਅਤੇ ਲਾਹੌਰ ਵਿਕਾਸ ਬੋਰਡ ਦੇ ਅਧਿਕਾਰੀ ਮੁੱਖ ਮੰਤਰੀ ਦੀ ਮਾਡਲ ਟਾਊਨ ਰਿਹਾਇਸ਼ ਦੇ ਨੇੜੇ ਆਰਫਾ ਕਰੀਮ ਟਾਵਰ ਦੇ ਬਾਹਰ ਵਧੀਆਂ ਹੋਈਆਂ ਦੁਕਾਨਾਂ ਆਦਿ ਹਟਾਉਣ ‘ਚ ਰੁੱਝੇ ਹੋਏ ਸੀ ਉਦੋਂ ਹੀ ਧਮਾਕਾ ਹੋਇਆ। ਧਮਾਕੇ ਵੇਲੇ ਮੁੱਖ ਮੰਤਰੀ ਮਾਡਲ ਟਾਊਨ ਸਥਿਤ ਆਪਣੇ ਦਫਤਰ ‘ਚ ਇਕ ਮੀਟਿੰਗ ਕਰ ਰਹੇ ਸੀ।

ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ‘ਚ ਕਈ ਦੀ ਹਾਲਤ ਬਹੁਤ ਗੰਭੀਰ ਹੈ। ਜ਼ਖਮੀਆਂ ਨੂੰ ਫੌਰੀ ਹਸਪਤਾਲ ਪਹੁੰਚਾਇਆ ਗਿਆ। ਸ਼ਹਿਰ ਦੇ ਹਸਪਤਾਲਾਂ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version