ਕੌਮਾਂਤਰੀ ਖਬਰਾਂ

ਦਰਬਾਰ ਸਾਹਿਬ ‘ਤੇ ਹਮਲੇ ਵਿਚ ਬਰਤਾਨੀਆ ਦੀ ਸ਼ਮੂਲੀਅਤ ਦੀ ਜਾਂਚ ਕਰਾਉਣ ਦਾ ਲੇਬਰ ਪਾਰਟੀ ਨੇ ਵਾਅਦਾ ਕੀਤਾ

By ਸਿੱਖ ਸਿਆਸਤ ਬਿਊਰੋ

April 25, 2018

ਲੰਡਨ: ਬਰਤਾਨੀਆ ਦੀ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਐਲਾਨ ਕੀਤਾ ਹੈ ਕਿ 1984 ਵਿੱਚ ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਕਰਵਾਈ ਜਾਵੇਗੀ। ਗਾਰਡੀਅਨ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਕੌਰਬਿਨ ਨੇ ਵਾਅਦਾ ਕੀਤਾ ਕਿ ਸਾਕਾ ਨੀਲਾ ਤਾਰਾ ਬਾਰੇ ਜਾਂਚ ਕਰਾਉਣ ਦਾ ਵਾਅਦਾ ਪਾਰਟੀ ਦੇ ਅਗਲੇ ਚੋਣ ਮਨੋਰਥ ਪੱਤਰ ਵਿੱਚ ਦਰਜ ਕੀਤਾ ਜਾਵੇਗਾ ਤੇ ਜੇ ਚੋਣਾਂ ਵਿੱਚ ਪਾਰਟੀ ਦੀ ਜਿੱਤ ਹੋਈ ਤਾਂ ਨਵੀਂ ਸਰਕਾਰ ਆਪਣਾ ਵਾਅਦਾ ਨਿਭਾਵੇਗੀ।

ਸਿੱਖ ਦੀਆਂ ਜਥੇਬੰਦੀਆਂ ਲਗਾਤਾਰ ਇਸ ਮਸਲੇ ਦੀ ਜਾਂਚ ਕਰਾਉਣ ਦੀ ਮੰਗ ਕਰਦੀਆਂ ਰਹੀਆਂ ਹਨ। ਇਹ ਕਿਹਾ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਨੇ ਸਾਕਾ ਨੀਲਾ ਤਾਰਾ ਬਾਰੇ ਭਾਰਤ ਸਰਕਾਰ ਨੂੰ ਸਲਾਹ ਦੇਣ ਲਈ ਇਕ ਸਪੈਸ਼ਲ ਏਅਰ ਸਰਵਿਸ ਅਫ਼ਸਰ ਨਵੀਂ ਦਿੱਲੀ ਭੇਜਿਆ ਸੀ।

2014 ਵਿੱਚ ਬਰਤਾਨਵੀ ਸਰਕਾਰ 30 ਸਾਲਾ ਨੇਮ ਤਹਿਤ ਗੁਪਤ ਦਸਤਾਵੇਜ਼ ਜਾਰੀ ਕੀਤੇ ਸਨ ਜਿਨ੍ਹਾਂ ਤੋਂ ਸੰਕੇਤ ਮਿਲਿਆ ਸੀ ਕਿ ਬਰਤਾਨੀਆ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਭਾਰਤੀ ਬਲਾਂ ਨੂੰ ਫ਼ੌਜੀ ਸਲਾਹ ਦਿੱਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: