Site icon Sikh Siyasat News

ਵਿਸ਼ਵ ਕ੍ਰਿਕਟ ਕੱਪ ਦੌਰਾਨ ਕ੍ਰਿਪਾਨਧਾਰੀ ਸਿੱਖਾਂ ਨੂੰ ਖੇਡ ਮੈਦਾਨ ਵਿੱਚ ਦਾਖਲ ਨਾ ਹੋਣ ਦੇਣ ਮਾਮਲੇ ‘ਤੇ ਕੀਤਾ ਅਫਸੋਸ ਪਰਗਟ

kirpan1

ਕ੍ਰਿਪਾਨ

ਆਕਲੈਂਡ (24 ਅਪ੍ਰੈਲ, 2015): ਕ੍ਰਿਕਟ ਵਿਸ਼ਵ ਕੱਪ 2015 ਦੇ ਪੂਲ ਮੈਚਾਂ ‘ਚ ਭਾਰਤ-ਜ਼ਿੰਬਬਾਵੇ ਦੌਰਾਨ ਖੇਡੇ ਗਏ ਮੈਚ ਦੌਰਾਨ 7 ਸਿੰਘਾਂ ਨੂੰ ਕ੍ਰਿਪਾਨ ਪਹਿਨਣ ਕਰਕੇ ਰੋਕਿਆ ਗਿਆ ਸੀ, ਜਿਸਦੀ ਸ਼ਿਕਾਇਤ ਨਿਊਜ਼ੀਲੈਂਡ ਵਲੋਂ ਹਿਊਮਨ ਰਾਈਟਸ ਕਮਿਸ਼ਨ ਕੋਲ ਧਾਰਮਿਕ ਚਿੰਨ੍ਹ ਰੋਕਣ ਖਿਲਾਫ ਸ਼ਿਕਾਇਤ ਕੀਤੀ ਗਈ ਸੀ।

ਹਿਊਮਨ ਰਾਈਟਸ ਕਮਿਸ਼ਨ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਕਮੇਟੀ, ਮਲਟੀਕਲਚਰਲ ਨਿਊਜ਼ੀਲੈਂਡ ਅਤੇ ਸੁਪਰੀਮ ਸਿੱਖ ਕੌਂਸਲ ਨਿਊਜ਼ੀਲੈਂਡ ਦੇ ਨੁਮਾਇੰਦਿਆਂ ਦੀ ਵੈਲਿੰਗਟਨ ‘ਚ 14 ਅਪ੍ਰੈਲ ਨੂੰ ਮੀਟਿੰਗ ਹੋਈ ।

ਟੂਰਨਾਮੈਂਟ ਦੇ ਪ੍ਰਬੰਧਕ ਇਸ ਗੱਲ ਲਈ ਸਹਿਮਤ ਹੋਏ ਕਿ ਵਿਸ਼ਵ ਕੱਪ ‘ਚ ਚਾਕੂ ‘ਤੇ ਲੱਗੀ ਰੋਕ ਕਾਰਨ ਕ੍ਰਿਪਾਨ ਨੂੰ ਵੀ ਹਥਿਆਰ ਸਮਝ ਲਿਆ ਗਿਆ, ਜਿਸ ਦਾ ਬੁਰਾ ਅਸਰ ਪਿਆ, ਜਦੋਂਕਿ ਇਹ ਧਾਰਮਿਕ ਚਿੰਨ੍ਹ ਸੀ ਅਤੇ ਸਿੱਖ ਕੌਮ ਵਾਸਤੇ ਇਸ ਨੂੰ ਲਾਹੁਣਾ ਉਨ੍ਹਾਂ ਦੇ ਸਨਮਾਨ ਨੂੰ ਸੱਟ ਸੀ, ਇਸ ਲਈ ਸਾਨੂੰ ਇਸ ਕਾਰਵਾਈ ‘ਤੇ ਅਫਸੋਸ ਹੈ।

ਟੂਰਨਾਮੈਂਟ ਦੇ ਪ੍ਰਬੰਧਕ ਇਸ ਗੱਲ ਲਈ ਸਹਿਮਤ ਹੋਏ ਕਿ ਪਹਿਲਾਂ ਤੋਂ ਬਣੇ ਇਸ ਨਿਯਮ ਨਾਲ ਜੋ ਲੋਕ ਇਸ ਘਟਨਾ ਨਾਲ ਪੀੜਤ ਹੋਏ ਸਨ, ਉਸ ਦਾ ਪ੍ਰਬੰਧਕਾਂ ਨੂੰ ਗਹਿਰਾ ਦੁੱਖ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਇਕ-ਇਕ ਚਿੱਠੀ ਵਿਸ਼ਵ ਕ੍ਰਿਕਟ ਕੌਂਸਲ ਵੱਲੋਂ ਸਿੱਧੀ ਭੇਜੀ ਜਾਵੇਗੀ, ਜਿਸ ‘ਚ ਘਟਨਾ ‘ਤੇ ਖੇਦ ਪ੍ਰਗਟ ਕੀਤਾ ਜਾਵੇਗਾ।

ਵਿਸ਼ਵ ਕ੍ਰਿਕਟ ਕੌਂਸਲ ਇਸ ਸਬੰਧ ਵਿਚ ਨਿਊਜ਼ੀਲੈਂਡ ਦੀ ਸਰਕਾਰ ਨੂੰ ਰਿਪੋਰਟ ਦੇਵੇਗੀ ਕਿ ਸਰਕਾਰ ਕ੍ਰਿਪਾਨ ਸਬੰਧੀ ਸਪੱਸ਼ਟ ਕਰੇ, ਤਾਂ ਕਿ ਕ੍ਰਿਪਾਨ ਤੇ ਚਾਕੂ ਨੂੰ ਵੱਖਰੇ ਸਮਝਿਆ ਜਾ ਸਕੇ ਅਤੇ ਸਰਕਾਰ ਵਲੋਂ ਇਸ ਸਬੰਧੀ ਕਾਰਵਾਈ ਮਦਦਗਾਰ ਹੋਵੇਗੀ । ਸੁਪਰੀਮ ਸਿੱਖ ਕੌਂਸਲ ਵੱਲੋਂ ਮੈਟ ਰੌਬਸਨ, ਦਲਜੀਤ ਸਿੰਘ ਅਤੇ ਤਰਲੋਕ ਸਿੰਘ ਸ਼ਾਮਿਲ ਹੋਏ, ਜਦੋਂਕਿ ਮਲਟੀਕਲਚਰਲ ਵੱਲੋਂ ਜੋਰਸ ਡੀ. ਬਰਿਸ, ਗੇਜਸ਼ ਸਿੰਘ ਅਤੇ ਤਾਇਉ ਅਗੁਨਲੈਜਿਕਾ ਸਮੇਤ 11 ਨੁਮਾਇੰਦੇ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version