ਦਿੱਲੀ ( 10 ਫਰਵਰੀ, 2015): ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਭਾਜਪਾ ਦੇ ਕ੍ਰਿਸ਼ਨਾ ਨਗਰ ਕਿਲੇ ਤੋਂ ਭਾਜਪਾ ਦੇ ਸੁਰੱਖਿਅਤਾ ਕਿਲੇ ਤੋਂ ਚੋਣ ਹਾਰ ਗਈ ਹੈ।
ਕ੍ਰਿਸ਼ਨਾ ਨਗਰ ਹਿੰਦੁਤਵਾ ਪਾਰਟੀ ਭਾਜਪਾ ਲਈ ਸੁਰੱਖਿਅਤ ਕਿਲਾ ਮੰਨਿਆ ਜਾਂਦਾ ਹੈ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਸਕੇ ਬੱਗਾ ਇਸ ਵਾਰ ਕ੍ਰਿਸ਼ਨਾ ਨਗਰ ਦਾ ਕਿਲਾ ਫਤਹਿ ਕਰ ਲਿਆ ਹੈ।
ਕ੍ਰਿਸ਼ਨਾ ਨਗਰ ਸੀਟ ਭਾਜਪਾ ਦੀ ਸੁਰੱਖਿਅਤ ਸੀਟ ਮੰਨੀ ਗਈ ਸੀ, ਪਰ ਕਿਰਨ ਬੇਦੀ ਆਪਣੇ ਨੇੜਲੇ ਵਿਰੋਧੀ ਐੱਸਕੇ ਬੱਗਾ ਤੋਂ 2476 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਈ ਹੈ।