ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਅਤੇ ਬੰਬਾਂ ਨਾਲ ਆਤਮਘਾਤੀ ਹਮਲਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ।
ਕੌਮਾਂਤਰੀ ਖਬਰ ਅਦਾਰੇ ਅਲਜਜ਼ੀਰਾ ਮੁਤਾਬਿਕ ਇਸ ਹਮਲੇ ਵਿਚ ਚਾਰ ਜੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।
ਅਫਗਾਨਿਸਤਾਨ ਦੀ ਵਿਦੇਸ਼ ਵਜਾਰਤ ਮੁਤਬਿਕ ਫੌਜੀ ਦਸਤਿਆਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਹਮਲਾਵਰਾਂ ਦਾ ਟਾਕਰਾ ਜਾਰੀ ਹੈ।
ਇਹ ਗੁਰਦੁਆਰਾ ਸਾਹਿਬ ਕਾਬੁਲ ਦੇ ਸ਼ੋਰਬਜ਼ਾਰ ਇਲਾਕੇ ਵਿਚ ਸਥਿਤ ਹੈ।
ਇਕ ਹੋਰ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਦੀ ਖਬਰ ਮੁਤਾਬਿਕ ਤਾਲਿਬਾਨਾਂ ਨੇ ਇਸ ਹਮਲੇ ਵਿਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਕੌਮਾਂਤਰੀ ਖਬਰ ਅਦਾਰੇ ਅਲਜਜ਼ੀਰਾ ਦੀ ਮੁੱਢਲੀ ਮੁਤਾਬਿਕ ਇਸ ਹਮਲੇ ਵਿਚ ਚਾਰ ਜੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।
ਭਾਰਤੀ ਖਬਰ ਏਜੰਸੀ ਪੀ.ਟੀ.ਆਈ. ਨੇ ਤਾਜਾ ਜਾਣਕਾਰੀ ਮੁਤਾਬਿਕ ਮੌਤਾਂ ਦੀ ਗਿਣਤੀ 11 ਦੱਸੀ ਹੈ।
ਬੀ.ਬੀ.ਸੀ. ਦੀ ਖਬਰ ਮੁਤਾਬਿਕ ਅਫਗਾਨਿਸਤਾਨ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਅਨਾਰਕਲੀ ਕੌਰ ਨੇ ਦੱਸਿਆ ਕਿ ਜਿਸ ਗੁਰਦੁਆਰਾ ਸਾਹਿਬ ਵਿਚ ਹਮਲਾ ਹੋਇਆ ਹੈ ਉਸ ਇਲਾਕੇ ਵਿਚ ਰਹਿੰਦੇ ਸਿੱਖ ਸਵੇਰੇ ਨਿਤਨੇਮ ਲਈ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੁੰਦੇ ਹਨ।
ਹਮਲੇ ਵੇਲੇ ਕਰੀਬ 150 ਸਿੱਖ ਗੁਰਦੁਆਰਾ ਸਾਹਿਬ ਵਿਖੇ ਹਨ। ਹਮਲਾ ਹੋਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰਲੇ ਕਮਰਿਆਂ ਵਿਚ ਲੁਕ ਕੇ ਹਮਲੇ ਤੋਂ ਬਚ ਰਹੇ ਸਨ।