ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਮੋਹਾਲੀ ਵਿਖੇ ਐਨ.ਆਈ.ਏ. ਅਦਾਲਤ 'ਚ ਪੇਸ਼ ਹੋਣ ਸਮੇਂ (ਫਾਈਲ ਫੋਟੋ: 6 ਦਸੰਬਰ, 2017)

ਆਮ ਖਬਰਾਂ

ਖੰਨਾ ਪੁਲਿਸ ਨੂੰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦਾ 4 ਦਿਨਾ ਪੁਲਿਸ ਰਿਮਾਂਡ ਮਿਲਿਆ

By ਸਿੱਖ ਸਿਆਸਤ ਬਿਊਰੋ

December 07, 2017

ਖੰਨਾ: ਖੰਨਾ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਸਥਾਨਕ ਡਿਊਟੀ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ ‘ਚ ਐਫ.ਆਈ.ਆਰ. ਨੰ: 119/16 (ਮਿਤੀ: 24/04/2016) ਥਾਣਾ ਖੰਨਾ ਸਿਟੀ ‘ਚ ਦਰਜ ਮੁਕੱਦਮੇ ਤਹਿਤ ਪੇਸ਼ ਕੀਤਾ। ਜਿਥੇ ਉਨ੍ਹਾਂ ਨੂੰ ਦੋਵਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ।

ਖੰਨਾ ਪੁਲਿਸ ਨੇ ਬੀਤੇ ਕੱਲ੍ਹ ‘ਸ਼ੇਰਾ ਅਤੇ ਬੱਗਾ’ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਮੋਹਾਲੀ ਦੀ ਐਨ.ਆਈ.ਏ. ਵਿਸ਼ੇਸ਼ ਅਦਾਲਤ ‘ਚੋਂ ਆਪਣੀ ਹਿਰਾਸਤ ‘ਚ ਲੈ ਲਿਆ ਸੀ। ਇਸਤੋਂ ਪਹਿਲਾਂ ਸ਼ੇਰਾ ਅਤੇ ਬੱਗਾ ਰਵਿੰਦਰ ਗੋਸਾਈਂ ਕਤਲ ਕੇਸ ‘ਚ ਐਨ.ਆਈ.ਏ. ਦੀ ਰਿਮਾਡ ‘ਤੇ ਸਨ।

ਸਬੰਧਤ ਖ਼ਬਰ: ਪੰਜਾਬ ਪੁਲਿਸ ਵੱਲੋਂ ਹਿੰਦੂ ਆਗੂਆਂ ਦੇ ਕਤਲ ਕੇਸ ਹੱਲ ਕਰ ਲੈਣ ਦਾ ਦਾਅਵਾ …

ਜ਼ਿਕਰਯੋਗ ਹੈ ਕਿ ਥਾਣਾ ਖੰਨਾ ਸਿਟੀ ਦੀ ਹਦੂਦ ‘ਚ ਹਿੰਦੂਵਾਦੀ ਆਗੂ ਦੁਰਗਾ ਪ੍ਰਸਾਦ ਦਾ ਅਪ੍ਰੈਲ 2016 ‘ਚ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Khanna Police Gets Remand of Hardeep Singh Shera and Ramandeep Singh Bagga for 4 Days …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: