ਖਾਸ ਖਬਰਾਂ

ਖਨੌਰੀ ਮੋਰਚੇ ਤੋਂ ਸੰਯੁਕਤ ਕਿਸਾਨ ਮੋਰਚੇ ਨੂੰ ਭੇਜੀ ਗਈ ਚਿੱਠੀ; ਕਿਹਾ ਹੰਗਾਮੀ ਬੈਠਕ ਛੇਤੀ ਸੱਦੀ ਜਾਵੇ

By ਸਿੱਖ ਸਿਆਸਤ ਬਿਊਰੋ

January 11, 2025

ਖਨੌਰੀ: ਬੀਤੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਖਨੌਰੀ ਮੋਰਚੇ ਮੌਜੂਦਾ ਕਿਰਸਾਨੀ ਅੰਦੋਲਨ ਦਾ ਸੰਚਾਲਨ ਕਰ ਰਹੇ ਮੰਚਾਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜਦੂਰ ਮੋਰਚਾ ਨੂੰ ਚਿੱਠੀ ਸੌਂਪ ਕੇ ਕਿਹਾ ਸੀ ਕਿ ਕਿਸਾਨੀ ਮਸਲਿਆਂ ਉੱਤੇ ਸਾਂਝੇ ਸੰਘਰਸ਼ ਵਾਸਤੇ 15 ਜਨਵਰੀ ਨੂੰ ਬੈਠਕ ਰੱਖੀ ਜਾਵੇ।

ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਚਿੱਠੀ ਲਿਖ ਕੇ ਕਿਹਾ ਹੈ ਕਿ ਸ. ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਗੰਭੀਰ ਹੈ ਇਸ ਵਾਸਤੇ ਬੈਠਕ 15 ਜਨਵਰੀ ਤੋਂ ਪਹਿਲਾਂ ਰੱਖੀ ਜਾਵੇ।

ਸਿੱਖ ਸਿਆਸਤ ਨਾਲ ਇਹ ਜਾਣਕਾਰੀ ਖਨੌਰੀ ਮੋਰਚੇ ਤੋਂ ਕਿਸਾਨ ਆਗੂ ਸ. ਬਲਦੇਵ ਸਿੰਘ ਸਿਰਸਾ ਨੇ ਸਾਂਝੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: