ਸਿਆਸੀ ਖਬਰਾਂ

ਸਰਕਾਰ ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਦੇ ਨਾਂ ‘ਤੇ ਸਾਡੇ ਆਜ਼ਾਦੀ ਸੰਘਰਸ਼ ਨੂੰ ਬਦਨਾਮ ਕਰ ਰਹੀ ਹੈ: ਹੁਰੀਅਤ ਨੇਤਾ

By ਸਿੱਖ ਸਿਆਸਤ ਬਿਊਰੋ

June 23, 2014

ਸ੍ਰੀਨਗਰ (23 ਜੂਨ  2014): ਕਸ਼ਮੀਰ ਦੀ ਅਜ਼ਾਦੀ ਲਈ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਹੁਰੀਅਤ ਕਾਨਫਰੰਸ ਨੇ ਕੇਂਦਰ ਸਰਕਾਰ ਵੱਲੋਂ ਕਸ਼ਮੀਰੀ ਖਾੜਕੂਵਾਦ ਦੇ ਸਿਖਰ ਦੇ ਸਮੇਂ ਦੌਰਾਨ ਕਸ਼ਮੀਰ ਵਿੱਚ ਹਿਜ਼ਰਤ ਕਰ ਗਏ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਵਾਦੀ ਵਿੱਚ ਫਿਰ ਦੁਬਾਰਾ ਵਸਾਉਣ ਦੇ ਮੁੱਦੇ ‘ਤੇ ਕਿਹਾ ਹੈ ਕਿ ਮੁਸਲਮਾਨ ਕਸ਼ਮੀਰੀ ਪੰਡਿਤਾਂ ਦੀ ਵਾਦੀ ‘ਚ ਵਾਪਸੀ ਦੇ ਵਿਰੁੱਧ ਨਹੀਂ ਹਨ ਪਰ ਉਸ ਨੇ ਉਨ੍ਹਾਂ ਲਈ ਵੱਖਰੇ ਸ਼ਹਿਰ ਵਸਾਉਣ ਨੂੰ ਲੈ ਕੇ ਇਤਰਾਜ਼ ਜਤਾਇਆ ਹੈ।

“ਅਜੀਤ ਅਖਬਾਰ” ਅਨੁਸਾਰ ਹੁਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਇਥੇ ਜਾਰੀ ਇਕ ਬਿਆਨ ‘ਚ ਕਿਹਾ ਕਿ ਕਸ਼ਮੀਰੀ ਮੁਸਲਮਾਨਾਂ ‘ਚੋਂ ਕੋਈ ਵੀ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦਾ ਵਿਰੋਧ ਨਹੀਂ ਕਰ ਰਿਹਾ,  ਪਰ ਉਨ੍ਹਾਂ ਲਈ ਵੱਖਰੇ ਸ਼ਹਿਰ ਵਸਾ ਕੇ ਸਰਕਾਰ ਵਾਕਈ ਸਦੀਆਂ ਪੁਰਾਣੇ ਸਾਡੇ ਕਸ਼ਮੀਰੀ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਤੋ ਸਿਵਾ ਕੁਝ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਕਸ਼ਮੀਰੀ ਪੰਡਤਾਂ ਦੇ ਮੁੜ ਵਿਸੇਬੇ ਦੇ ਨਾਮ ‘ਤੇ ਸਾਡੇ ਸਮਾਜ ਨੂੰ ਵੰਡਣ ਤੇ ਸਾਡੀ ਆਜ਼ਾਦੀ ਦੇ ਸੰਘਰਸ਼ ਨੂੰ ਫਿਰਕਾਪ੍ਰਸਤ ਰੰਗ ਦੇ ਕੇ ਬਦਨਾਮ ਕਰਨ ਦਾ  ਦਾ ਕੰਮ ਕਰ ਰਹੀ ਹੈ ਅਤੇ ਅਸੀਂ ਇਸਦਾ ਹਰ ਪੱਧਰ ਤੇ ਹਰ ਸੰਭਵ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰਾਂਗੇ।

 ਉਨ੍ਹਾਂ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਾਲ ਹੀ ‘ਚ ਦਿੱਲੀ ਬੁਲਾਇਆ ਗਿਆ ਸੀ ਤੇ ਉਨ੍ਹਾਂ ਕੋਲੋਂ ਕਸ਼ਮੀਰੀ ਪੰਡਿਤਾਂ ਲਈ 3 ਵੱਖਰੇ ਸ਼ਹਿਰ ਵਸਾਉਣ ਲਈ ਕਸ਼ਮੀਰ ‘ਚ 16,800 ਕਨਾਲ ਜ਼ਮੀਨ ਦੀ ਪਹਿਚਾਣ ਕਰਨ ਨੂੰ ਕਿਹਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: