ਅੰਮ੍ਰਿਤਸਰ: ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਨਾਬ ਖੁੱਰਮ ਪਰਵੇਜ਼ ਦੀ ਅੱਜ 76 ਦਿਨਾਂ ਬਾਅਦ ਰਿਹਾਈ ਹੋਈ ਹੈ।
ਇਸਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਹਾਈਕੋਰਟ ਨੇ ਜਨਾਬ ਖੁੱਰਮ ਪਰਵੇਜ਼ ਦੀ ਪਬਲਿਕ ਸੇਫਟੀ ਐਕਟ ਤਹਿਤ ਹੋਈ ਨਜ਼ਰਬੰਦੀ ਨੂੰ “ਨਾ ਕੇਵਲ ਗ਼ੈਰ ਕਾਨੂੰਨੀ” ਕਿਹਾ ਸਗੋਂ “ਤਾਕਤ ਦੀ ਦੁਰਵਰਤੋਂ” ਕਿਹਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Kashmiri Human Rights Activist Khurram Parvez Released, Dal Khalsa Appreciate the Move …
ਜੱਜ ਨੇ ਸਥਾਨਕ ਪੁਲਿਸ ਦੀ ਸ਼ੱਕੀ ਕਾਰਗੁਜ਼ਾਰੀ ਅਤੇ ਵਿਹਾਰ ‘ਤੇ ਗੰਭੀਰ ਸਵਾਲ ਚੁੱਕੇ ਕਿ ਪੁਲਿਸ ਸਿਆਸੀ ਅਹੁਦਿਆਂ ‘ਤੇ ਬੈਠੇ ਲੋਕਾਂ ਦੀ ਅੱਖਾਂ ਬੰਦ ਕਰਕੇ ਪਾਲਣਾ ਕਰਦੀ ਹੈ।
ਸਬੰਧਤ ਖ਼ਬਰ: ਜੰਮੂ ਕਸ਼ਮੀਰ ਪੁਲਿਸ ਵਲੋਂ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਖੁੱਰਮ ਪਰਵੇਜ਼ ਨੂੰ ਗ੍ਰਿਫਤਾਰ ਕੀਤਾ ਗਿਆ …