ਸ਼੍ਰੀਨਗਰ: ਮਕਬੂਲ ਭੱਟ ਦੇ 32ਵੇਂ ਸ਼ਹੀਦੀ ਦਿਨ ਦੀ ਯਾਦ ਵਿੱਚ ਬੀਤੇ ਕੱਲ੍ਹ ਕਸ਼ਮੀਰ ਮੁਕੰਮਲ ਤੌਰ ਤੇ ਬੰਦ ਰਿਹਾ। ਕਸ਼ਮੀਰ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੇ ਰਾਹ-ਦਸੇਰੇ ਮਕਬੂਲ ਭੱਟ ਨੂੰ 11 ਫਰਵਰੀ, 1984 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ਸੀ ਤੇ ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਉੱਥੇ ਹੀ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਸੀ।
ਕਸ਼ਮੀਰ ਦੀਆਂ ਅਜਾਦੀ ਪਸੰਦ ਧਿਰਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਲਿਆ ਜਿਸ ਦੇ ਚਲਦਿਆਂ ਅੱਜ ਕਸ਼ਮੀਰ ਮੁਕੰਮਲ ਬੰਦ ਰਿਹਾ। ਅਜਾਦੀ ਪੱਖੀ ਮੁਜਾਹਰਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਸਨ।