February 12, 2016 | By ਸਿੱਖ ਸਿਆਸਤ ਬਿਊਰੋ
ਸ਼੍ਰੀਨਗਰ: ਮਕਬੂਲ ਭੱਟ ਦੇ 32ਵੇਂ ਸ਼ਹੀਦੀ ਦਿਨ ਦੀ ਯਾਦ ਵਿੱਚ ਬੀਤੇ ਕੱਲ੍ਹ ਕਸ਼ਮੀਰ ਮੁਕੰਮਲ ਤੌਰ ਤੇ ਬੰਦ ਰਿਹਾ। ਕਸ਼ਮੀਰ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੇ ਰਾਹ-ਦਸੇਰੇ ਮਕਬੂਲ ਭੱਟ ਨੂੰ 11 ਫਰਵਰੀ, 1984 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ਸੀ ਤੇ ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਉੱਥੇ ਹੀ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਸੀ।
ਮਕਬੂਲ ਭੱਟ ਦੇ ਜੱਦੀ ਪਿੰਡ ਤ੍ਰਿਹਗਮ ਵਿੱਚ ਉਨ੍ਹਾਂ ਦੇ ਭਰਾ ਜ਼ਾਹੂਰ ਅਹਿਮਦ ਭੱਟ ਅਤੇ ਹੁਰੀਅਤ ਕਾਨਫਰੰਸ(ਗਿਲਾਨੀ) ਦੇ ਸੀਨੀਅਰ ਆਗੂ ਗੁਲਾਮ ਨਬੀ ਸੁਮਜੀ ਦੀ ਅਗਵਾਈ ਵਿੱਚ ਉਨ੍ਹਾਂ ਦੀਆਂ ਅਸਥੀਆਂ ਪਰਿਵਾਰ ਨੂੰ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਇੱਕ ਵੱਡੀ ਰੋਸ ਰੈਲੀ ਕੀਤੀ ਗਈ।
ਕਸ਼ਮੀਰ ਦੀਆਂ ਅਜਾਦੀ ਪਸੰਦ ਧਿਰਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਲਿਆ ਜਿਸ ਦੇ ਚਲਦਿਆਂ ਅੱਜ ਕਸ਼ਮੀਰ ਮੁਕੰਮਲ ਬੰਦ ਰਿਹਾ। ਅਜਾਦੀ ਪੱਖੀ ਮੁਜਾਹਰਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਸਨ।
Related Topics: All News Related to Kashmir, Maqbool Bhatt