Site icon Sikh Siyasat News

ਕਸ਼ਮੀਰ: ਲੜਾਕਿਆਂ ਦੀ ਮਦਦ ਦੇ ਮਾਮਲੇ ‘ਚ ਹਿਜ਼ਬੁਲ ਮੁਖੀ ਸਲਾਹੂਦੀਨ ਦੇ ਦੋਹਤੇ ਨੂੰ ਐਨ.ਆਈ.ਏ. ਵਲੋਂ ਸੰਮਨ

ਸ੍ਰੀਨਗਰ: ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਹਵਾਲਾ ਰਾਹੀਂ ਕੀਤੀ ਜਾ ਰਹੀ ਅਜ਼ਾਦੀ ਪਸੰਦ ਕਸ਼ਮੀਰੀ ਹਥਿਆਰਬੰਦ ਲੜਾਕਿਆਂ ਦੀ ਪੈਸਿਆਂ ਰਾਹੀਂ ਮਦਦ ਕਰਨ ਦੇ ਮਾਮਲੇ ‘ਚ ਹੁਣ ਹਿਜ਼ਬੁਲ ਮੁਜਾਹੀਦੀਨ ਦੇ ਭਾਰਤ ਮੁਤਾਬਕ ਪਾਕਿਸਤਾਨ ਬੈਠੇ ਮੁਖੀ ਸਈਦ ਸਲਾਹੂਦੀਨ ਦੇ ਦੋਹਤੇ ਨੂੰ ਸੰਮਨ ਜਾਰੀ ਕੀਤੇ ਹਨ।

ਹਿਜ਼ਬੁਲ ਮੁਜਾਹਦੀਨ ਮੁਖੀ ਸਈਅਦ ਸਲਾਹੂਦੀਨ ਦਾ ਪੁੱਤਰ ਸਈਅਦ ਸ਼ਾਹਿਦ ਯੂਸੂਫ ਐਨ.ਆਈ.ਆਈ. ਦੀ ਹਿਰਾਸਤ ‘ਚ

ਜ਼ਿਲ੍ਹਾ ਬਡਗਾਮ ਦੇ ਐਸ.ਪੀ. ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਲਾਹੂਦੀਨ ਦੇ ਵੱਡੇ ਦੋਹਤੇ ਮੁਜ਼ਮਿਲ ਖਾਨ ਨੂੰ ਐਨ.ਆਈ.ਏ. ਵਲੋਂ ਦਿੱਲੀ ਤਲਬ ਕਰਨ ਦੇ ਸੰਮਨ 2 ਦਿਨ ਪਹਿਲਾਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸਲਾਹੂਦੀਨ ਦੀ ਵੱਡੀ ਬੇਟੀ ਦੇ ਇਕਲੋਤੇ ਬੇਟੇ ਮੁਜ਼ਮਿਲ, ਜਿਸ ਨੇ ਪਾਕਿਸਤਾਨ ‘ਤੋਂ ਬੀ.ਟੈਕ ਕੀਤੀ ਹੈ, ਨੂੰ ਇਹ ਸੰਮਨ ਭੇਜ ਦਿੱਤੇ ਗਏ ਹਨ। ਇਹ ਘਟਨਾਕ੍ਰਮ ਸਲਾਹੂਦੀਨ ਦੇ ਵੱਡੇ ਬੇਟੇ ਸਈਦ ਸ਼ਾਇਦ ਯੂਸਿਫ ਨੂੰ 7 ਦਿਨਾਂ ਦੀ ਨਿਆਂਇਕ ਹਿਰਸਾਤ ‘ਚ ਭੇਜਣ ਅਤੇ ਸਲਾਹੂਦੀਨ ਦੇ ਜੱਦੀ ਪਿੰਡ ਸਈਬੂਗ ‘ਚ ਐਨ.ਆਈ.ਏ. ਵਲੋਂ ਕੀਤੀ ਛਾਪੇਮਾਰੀ ਦੌਰਾਨ ਅਹਿਮ ਸਬੂਤ ਮਿਲਣ ਦੇ ਦਾਅਵਿਆਂ ਤੋਂ ਬਾਅਦ ਸਾਹਮਣੇ ਆਇਆ ਹੈ।

ਹਿਜ਼ਬੁਲ ਮੁਜਾਹਦੀਨ ਮੁਖੀ ਸਈਅਦ ਸਲਾਹੂਦੀਨ (ਫਾਈਲ ਫੋਟੋ)

ਐਨ.ਆਈ.ਏ. ਦੇ ਬੁਲਾਰੇ ਆਈ.ਜੀ. ਆਲੋਕ ਮਿੱਤਲ ਅਨੁਸਾਰ ਸਈਦ ਸ਼ਾਹਿਦ ਨੂੰ ਸਾਊਦੀ ਅਰਬ ਸਥਿਤ ਕਸ਼ਮੀਰੀ ਅਜ਼ਾਦੀ ਪਸੰਦ ਆਗੂ ਇਜਾਜ਼ ਅਹਿਮਦ ਵਲੋਂ ਹਵਾਲਾ ਚੈਨਲਾਂ ਰਾਹੀਂ ਕਸ਼ਮੀਰ ‘ਚ ਭਾਰਤੀ ਫੌਜਾਂ ਵਿਰੁੱਧ ਹਥਿਆਰਬੰਦ ਲੜਾਈ ਲੜ ਰਹੀ ਜਥੇਬੰਦੀ ਹਿਜ਼ਬੁਲ ਮੁਜਾਹਦੀਨ ਨੂੰ ਚਲਾਉਣ ਲਈ ਫੰਡਿੰਗ ਪ੍ਰਾਪਤ ਹੁੰਦੀ ਸੀ, ਇਸ ਮਾਮਲੇ ‘ਚ 5 ਹੋਰ ਬੰਦੇ ਇਸ ਮਾਮਲੇ ‘ਚ ਸ਼ੱਕੀ ਕਰਾਰ ਦਿੱਤੇ ਗਏ ਹਨ।

ਸਬੰਧਤ ਖ਼ਬਰ:

ਵਿਦੇਸ਼ਾਂ ਤੋਂ ਆਏ ਪੈਸਿਆਂ ਦਾ ਹਵਾਲਾ ਦੇ ਕੇ ਐਨ.ਆਈ.ਏ. ਨੇ ਹੁਰੀਅਤ ਆਗੂਆਂ ਦਾ ਲਿਆ ਹੋਰ 10 ਦਿਨ ਦਾ ਰਿਮਾਂਡ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version