ਚੰਡੀਗੜ੍ਹ: ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਕਰਤਾਰਪੁਰ ਲਾਂਘੇ ਦੀ ਉਸਾਰੀ ਹੁਣ ਲਗਭਗ ਸ਼ੁਰੂ ਹੋ ਚੁੱਕੀ ਹੈ।ਖਬਰਖਾਨੇ ਦੀ ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਵੱਲ੍ਹ ਉਸਾਰੀ ਅੱਧ ਦੇ ਲਾਗੇ ਪਹੁੰਚ ਚੁੱਕੀ ਹੈ ਤੇ ਚੜ੍ਹਦੇ ਪਾਸੇ ਵੀ ਇਸ ਨੂੰ ਲੈ ਕੇ ਹਿਲ-ਜੁਲ ਵੇਖੀ ਜਾ ਰਹੀ ਹੈ।
ਬੀਤੇ-ਕਲ੍ਹ ਹੀ ਪੰਜਾਬ ਸਰਕਾਰ ਨੇ ਲਾਂਘੇ ਦੀ ਉਸਾਰੀ ਲਈ ਲੁੜੀਂਦੀ ਥਾਂ ਦੀ ਸੂਚੀ ਬਣਾ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੇ ਦਿੱਤੀ ਹੈ ਇਸ ਸੂਚੀ ਵਿਚ ਲੋੜੀਂਦੀ ਜ਼ਮੀਨ ਦੇ ਮਾਲਕਾਂ ਦੇ ਨਾਂ ਹਨ ਜਿਹਨਾਂ ਕੋਲੋਂ ਥਾਂ ਹਾਸਲ ਕਰਨ ਤੋਂ ਬਾਅਦ ਲਾਂਘੇ ਦੀ ਉਸਾਰੀ ਸ਼ੁਰੂ ਹੋ ਜਾਵੇਗੀ।
ਅਫਸਰਾਂ ਦਾ ਕਹਿਣੈ ਕਿ “ਡੇਰਾ ਬਾਬਾ ਨਾਨਕ ਵਿਖੇ ਹਾਸਲ ਕਰਨ ਲਈ 40 ਏਕੜ ਥਾਂ ਅਤੇ ਕਲਾਨੌਰ ਕਸਬੇ ਵਿਚ 100 ਏਕੜ ਥਾਂ ਦੀ ਪਛਾਣ ਸ਼ੁਰੂ ਹੋ ਚੁੱਕੀ ਹੈ।
ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ” ਜ਼ਮੀਨ ਹਾਸਲ ਕਰਨ ਦਾ ਕੰਮ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪਨ ਉੱਜਵਲ ਦੇ ਜੁੰਮੇ ਲਾਇਆ ਗਿਆ ਹੈ।”
ਜ਼ਮੀਨ ਹਾਸਲ ਕਰਨ ਲਈ ਕੇਂਦਰੀ ਗ੍ਰੀਹ ਮੰਤਰਾਲਾ ਪੈਸੇ ਮੁਹੱਈਆ ਕਰਵਾਏਗਾ।