ਚੰਡੀਗੜ੍ਹ: ਦੇਸ਼ ਧਰੋਹ ਦੇ ਕੇਸ ਦਾ ਸਾਹਮਣਾ ਕਰ ਰਹੇ ਜੇ.ਐਨ.ਯੂ ਦੇ ਵਿਦਿਆਰਥੀ ਆਗੂ ਕਨਹੀਆ ਕੁਮਾਰ ਦੀ 23 ਮਾਰਚ ਨੂੰ ਪੰਜਾਬ ਦੇ ਹੁਸੈਨੀਵਾਲਾ ਵਿਖੇ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਵਿੱਚ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ।
9 ਫਰਵਰੀ ਨੂੰ ਕਸ਼ਮੀਰੀ ਅਜ਼ਾਦੀ ਪਸੰਦ ਅਫਜ਼ਲ ਗੁਰੂ ਦੀ ਬਰਸੀ ਮਨਾਉਣ ਤੋਂ ਬਾਅਦ ਉੱਠੇ ਵਿਵਾਦ ਕਾਰਨ ਸੁਰਖੀਆਂ ਵਿੱਚ ਆਏ ਕਨਹੀਆ ਕੁਮਾਰ ਨੂੰ ਸੀ.ਪੀ.ਆਈ ਦੇ ਵਿਦਿਆਰਥੀ ਸੰਗਠਨ ਏ.ਆਈ.ਐਸ.ਐਫ ਦੀ ਪੰਜਾਬ ਇਕਾਈ ਵੱਲੋਂ ਹੁਸੈਨੀਵਾਲਾ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਤੇ ਪੰਜਾਬ ਆਉਣ ਲਈ ਕਨਹੀਆ ਨੇ ਵੀ ਆਪਣੀ ਇੱਛਾ ਪ੍ਰਗਟ ਕੀਤੀ ਹੈ।
ਏ.ਆਈ.ਐਸ.ਐਫ ਦੇ ਕੌਮੀ ਪ੍ਰਧਾਨ ਸਈਅਦ ਵਲੀ ਉਲਾ ਖਾਦਰੀ ਨੇ ਕਿਹਾ ਹੈ ਕਿ ਕਨਹੀਆ ਖੁਦ ਵੀ ਸ਼ਹੀਦਾਂ ਦੀ ਧਰਤੀ ਤੇ ਜਾਣਾ ਚਾਹੁੰਦਾ ਹੈ, ਪਰ ਕਨਹੀਆ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਹ ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰਨਗੇ ਅਤੇ ਜੇ ਪੰਜਾਬ ਸਰਕਾਰ ਇਸ ਲਈ ਸਹਿਮਤ ਹੋਵੇ ਫੇਰ ਉਹ ਅਗਲਾ ਪ੍ਰੋਗਰਾਮ ਬਣਾਉਣਗੇ।
ਵਧੇਰੇ ਵੇਰਵਿਆਂ ਲਈ ਵੇਖੋ – JNU leader Kanhaiya Kumar likely to visit Punjab to attend Hussainiwala event on March 23
***