ਚੰਡੀਗੜ੍ਹ: 11 ਦਸੰਬਰ ਨੂੰ ਹੋਰਾਂ ਚਾਰਾਂ ਸੂਬਿਆਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਦੇ ਆਏ ਚੋਣ ਨਤੀਜਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ 230 ਹਲਕਿਆਂ ਵਿਚੋਂ 114 ਵਿੱਚ ਜਿੱਤ ਹਾਸਲ ਹੋਈ। ਕਾਂਗਰਸ ਨੂੰ ਮੱਧ ਪ੍ਰਦੇਸ਼ ਵਿੱਚ ਆਪਣੀ ਸਰਕਾਰ ਬਣਾਉਣ ਲਈ ਕੁਲ 116 ਉਮੀਦਵਾਰਾਂ ਦੀ ਲੋੜ ਸੀ, ਬਸਪਾ ਦੇ ਸਹਿਯੋਗ ਨਾਲ ਕਾਂਗਰਸ ਕੋਲ ਹੁਣ ਮੱਧ ਪ੍ਰਦੇਸ਼ ਵਿਚ ਆਪਣਾ ਮੁੱਖ ਮੰਤਰੀ ਬਣਾਉਣ ਦੇ ਯੋਗ ਹੋ ਗਈ ਹੈ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੀ ਸ਼ਾਮ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਹੈ।
ਮੱਧ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਕਮਲਨਾਥ ਕਾਂਗਰਸ ਦੇ ਸਭ ਤੋਂ ਪੁਰਾਣੇ ਆਗੂਆਂ ਵਿੱਚੋਂ ਹੈ। ਮੱਧਪ੍ਰਦੇਸ਼ ਦੇ ਛਿੰਦਵਾੜਾ ਲੋਕ ਸਭਾ ਖੇਤਰ ਤੋਂ ਨੌਂ ਵਾਰੀ ਜੇਤੂ ਰਹਿ ਚੁੱਕੇ ਕਮਲਨਾਥ ਨੂੰ ਪਾਰਟੀ ਵਿੱਚ ਇੰਦਰਾ ਗਾਂਧੀ ਦਾ ਤੀਜਾ ਪੁੱਤ ਵੀ ਆਖਿਆ ਜਾਂਦਾ ਹੈ, ਜਿਸਨੇ ਇੰਦਰਾ ਗਾਂਧੀ ਦਾ ਮੋਰਾਰਜੀ ਦੇਸਾਈ ਦੀ ਸਰਕਾਰ ਨੂੰ ਪਾਸੇ ਕਰਨ ਵਿੱਚ ਸਾਥ ਦਿੱਤਾ ਸੀ।
ਕਮਲਨਾਥ ਦੇ ਜੂਨ 1984 ਵਿੱਚ ਦਿੱਲੀ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਸਿੱਖ ਨਸਲਕੁਸ਼ੀ ਵਿੱਚ ਸ਼ਾਮਲ ਹੋਣ ਦੇ ਵੀ ਸਬੂਤ ਮੌਜੂਦ ਹਨ। ਸਿੱਖ ਨਸਲਕੁਸ਼ੀ ਬਾਰੇ ਭਾਰਤੀ ਅਦਾਲਤਾਂ ਵਿੱਚ ਮੁਕੱਦਮੇ ਲੜ ਰਹੇ ਹਰਿੰਦਰ ਸਿੰਘ ਫੂਲਕਾ ਦਾ ਕਹਿਣੈ ਕਿ “ਕਮਲਨਾਥ ਖਿਲਾਫ ਕਾਫੀ ਸਬੂਤ ਅਤੇ ਅਜੇ ਉਹਨਾਂ ਉੱਤੇ ਕਨੂੰਨੀ ਕਾਰਵਾਈ ਹੋਣੀ ਅਜੇ ਬਾਕੀ ਹੈ। ਇਹ ਰਾਹੁਲ ਗਾਂਧੀ ਉੱਤੇ ਨਿਰਭਰ ਕਰਦੈ ਕਿ, ਕੀ ਉਹ ਸਿੱਖ ਨਸਲਕੁਸ਼ੀ ਵਿੱਚ ਭੂਮਿਕਾ ਨਿਭਾਉਣ ਵਾਲੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ।”
ਪੱਤਰਕਾਰ ਸੰਜੈ ਸੂਰੀ ਵਲੋਂ ਲਿਖੀ ਗਈ ਕਿਤਾਬ “1984 ਸਿੱਖ ਵਿਰੋਧੀ ਦੰਗੇ ਅਤੇ ਉਸ ਤੋਂ ਬਾਅਦ” ਵਿੱਚ ਵੀ ਉਹਨਾਂ ਇਹ ਲਿਖਿਆ ਐ ਕਿ “1 ਨਵੰਬਰ 1984 ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਕਮਲਨਾਥ ਮੌਜੂਦ ਸੀ, ਜਿੱਥੇ ਕਈਂ ਸਿੱਖਾਂ ਨੂੰ ਜਿੳਂਦਿਆਂ ਅੱਗ ਲਾ ਦਿੱਤੀ ਗਈ ਸੀ।”