Site icon Sikh Siyasat News

ਦੱਖਣ ਦੇ ਫਿਲਮ ਕਲਾਕਾਰ ਕਮਲ ਹਸਨ ਨੇ ਚੁੱਕਿਆ ਹਿੰਦੂ ਅੱਤਵਾਦ ਦਾ ਮੁੱਦਾ

ਚੰਡੀਗੜ੍ਹ: ਦੱਖਣ ਦੇ ਫਿਲਮ ਕਲਾਕਾਰ ਕਮਲ ਹਸਨ ਨੇ ਇਕ ਤਾਮਿਲ ਅਖ਼ਬਾਰ ‘ਚ ਛਪੇ ਆਪਣੇ ਇਕ ਲੇਖ ‘ਚ ਹਿੰਦੂ ਅੱਤਵਾਦ ਦਾ ਮੁੱਦਾ ਚੁੱਕਿਆ ਹੈ।

ਹਸਨ ਨੇ ਲਿਖਿਆ, “ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਿੰਦੂ ਅੱਤਵਾਦ ਨਹੀਂ ਹੈ। ਪਹਿਲਾਂ ਹਿੰਦੂ ਫਿਰਕਾਪ੍ਰਸਤੀ ਦੀਆਂ ਗੱਲਾਂ ਕਰਦੇ ਸੀ ਹੁਣ ਉਹ ਹਿੰਸਾ ਵੀ ਕਰਦੇ ਹਨ।”

ਕਮਲ ਹਸਨ

ਆਪਣੇ ਲੇਖ ‘ਚ ਕਮਲ ਹਸਨ ਨੇ ਇਹ ਵੀ ਕਿਹਾ ਹੈ ਕਿ ਹੁਣ ‘ਸਤਮੇਵ ਜਯਤੇ’ ਤੋਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਉੱਠ ਗਿਆ ਹੈ। ਉਨ੍ਹਾਂ ਨੇ ਲਿਖਿਆ, “ਸਚਾਈ ਦੀ ਜਿੱਤ ਹੁੰਦੀ ਸੀ, ਪਰ ਹੁਣ ਤਾਕਤ ਦੀ ਜਿੱਤ ਹੋ ਰਹੀ ਹੈ, ਅਜਿਹਾ ਵਿਚਾਰ ਬਣ ਗਿਆ ਹੈ। ਇਸ ਨਾਲ ਲੋਕ ਅਣਮਨੁੱਖੀ ਹੋ ਗਏ ਹਨ।”

ਕਮਲ ਹਸਨ ਦੇ ਇਸ ਲੇਖ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸਿੰਘ ਦੇ ਹਮਾਇਤੀ ਰਾਕੇਸ਼ ਸਿਨਹਾ ਨੇ ਟਵੀਟ ਕਰਕੇ ਕਮਲ ਹਸਨ ਨੂੰ ਹਿੰਦੂ ਸਭਿਆਚਾਰ ਦਾ ਅਪਮਾਨ ਕਰਨ ਬਦਲੇ ਮਾਫੀ ਮੰਗਣ ਲਈ ਕਿਹਾ ਹੈ।

ਸਬੰਧਤ ਖ਼ਬਰ:

ਭਾਰਤ ਨੂੰ ਅੱਤਵਾਦ ਦਾ ਅਸਲ ਖ਼ਤਰਾ ਬ੍ਰਾਹਮਣਵਾਦੀ ਅੱਤਵਾਦ ਤੋਂ …

ਕਮਲ ਹਸਨ ਤੋਂ ਪਹਿਲਾਂ ਵੀ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਵੀ ਹਿੰਦੂ ਫਿਰਕਾਪ੍ਰਸਤੀ ਦਾ ਮੁੱਦਾ ਉਠਾ ਚੁਕੇ ਹਨ। ਰਾਜਸਥਾਨ ਦੇ ਜੈਪੁਰ ‘ਚ ‘ਪਦਮਾਵਤੀ’ ਫਿਲਮ ਦੇ ਸੈਟ ‘ਤੇ ਹਮਲੇ ਤੋਂ ਬਾਅਦ ਅਨੁਰਾਗ ਕਸ਼ਯਪ ਨੇ ਕਿਹਾ ਸੀ ਕਿ ਹਿੰਦੂ ਅੱਤਵਾਦ ਹੁਣ ਸਿਰਫ ਮਿਥ ਨਹੀਂ ਹੈ ਸਗੋਂ ਇਹ ਪਰਤੱਖ ਦਿਖ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version