ਜੰਮੂ ਦੇ ਗੱਦੀ ਗਡ਼੍ਹ ਪੋਲਿੰਗ ਸਟੇਸ਼ਨ ’ਤੇ ਬੁੱਧਵਾਰ ਨੂੰ ਵੋਟ ਪਾਉਣ ਲਈ ਵਾਰੀ ਉਡੀਕ ਰਹੇ ਸਿੱਖ ਵੋਟਰ

ਸਿੱਖ ਖਬਰਾਂ

ਜੰਮੂ ਕਸ਼ਮੀਰ ‘ਚ ਗੁਰਦੁਆਰਾ ਪ੍ਰਬੰਧ ਲਈ ਪਈਆਂ ਵੋਟਾਂ

By ਸਿੱਖ ਸਿਆਸਤ ਬਿਊਰੋ

July 09, 2015

ਅੰਮ੍ਰਿਤਸਰ (8 ਜੁਲਾਈ, 2015): ਅੱਜ ਜੰਮੂ ਕਸ਼ਮੀਰ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ 12 ਸਾਲ ਦੇ ਬਾਅਦ ਸਾਰੇ ਜ਼ਿਲਿਆਂ ਵਿੱਚ ਵੋਟਾਂ ਪਈਆਂ, ਜਿਨਾਂ ਵਿੱਚ ਹਰ ਜਿਲੇ ਲਈ 11 ਮੈਂਬਰ ਚੁਣੇ ਜਾਣਗੇ।ਸੂਬੇ ਦੇ 22 ਹਲਕਿਆਂ ਵਿੱਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ  ਵਾਸਤੇ ਵੋਟਾਂ ਪਈਆਂ 60 ਫੀਸਦੀ ਵੋਟਰਾਂ ਗੁਰਦੁਆਰਾ ਕਮੇਟੀ ਚੁਨਣ ਲਈ ਆਪਣੇ ਹੱਕ ਦਾੀ ਵਰਤੋਂ ਕੀਤੀ।

ਕਸ਼ਮੀਰ ਦੇ 11 ਹਲਕਿਆਂ ਦੀਆਂ ਕਮੇਟੀਆਂ ਦੇ ਨਤੀਜੇ ਅੱਜ ਸ਼ਾਮ ਐਲਾਨ ਦਿੱਤੇ ਗਏ ਹਨ ਜਦੋਂਕਿ ਜੰਮੂ ਖੇਤਰ ਦੀਆਂ 11 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਤੀਜੇ ਭਲਕੇ 9 ਜੁਲਾਈ ਨੂੰ ਐਲਾਨੇ ਜਾਣਗੇ।

 ਤਕਰੀਬਨ ਸੂਬੇ ਦੇ ਵੱਖ ਵੱਖ ਹਲਕਿਆਂ ਵਿੱਚ ਪਈਆਂ ਚੋਣਾਂ ਦੌਰਾਨ ਅਮਨ ਪੂਰਵਕ ਚੋਣਾਂ ਦਾ ਕੰਮ ਨੇਪਰੇ ਚੜ੍ਹਿਆ ਹੈ ਪਰ ਬਡਗਾਮ ਜ਼ਿਲ੍ਹੇ ਦੇ ਰੰਗਰੇਟ ਇਲਾਕੇ ਵਿੱਚ ਵੋਟਰ ਸੂਚੀ    ਵਿੱਚੋਂ ਨਾਂ ਕੱਟੇ ਜਾਣ ਦੇ ਦੋਸ਼ ਹੇਠ ਲੋਕਾਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ ਅਤੇ ਵੋਟਾਂ ਦਾ ਬਾਈਕਾਟ ਕੀਤਾ ਗਿਆ।

ਕਾਨੂੰਨੀ ਮਾਹਿਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਜੇ ਵੀ ਇਸ ਕਾਨੁੰਨ ‘ਚ ਖਾਮੀਆਂ ਨੇ ਜੋ ਸਮੇਂ ਦੀਆਂ ਸਰਕਾਰਾਂ ਵੱਲੋਂ ਅੱਖੋਂ-ਪਰੋਖੇ ਕੀਤੀਆਂ ਜਾਦੀਆਂ ਨੇ ਤਾਂ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਸਰਕਾਰ ਦੀ ਦਖਲਅੰਦਾਜ਼ੀ ਬਣੀ ਰਹੇ।

ਆਲ ਪਾਰਟੀ ਸਿੱਖ ਕੋਆਰਡੀਨੇਟਰ ਕਮੇਟੀ (ਏਪੀਐਸਸੀਸੀ) ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਦੱਸਿਆ ਕਿ ਜ਼ਿਲ੍ਹਾ ਬਡਗਾਮ ਵਿੱਚ 9, ਸ੍ਰੀਨਗਰ ਵਿੱਚ ਤਿੰਨ ਅਤੇ ਪੁਣਛ ਵਿੱਚ 10 ਮੈਂਬਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: