ਬਲਤੇਜ ਪਨੂੰ (ਫਾਈਲ ਫੋਟੋ)

ਆਮ ਖਬਰਾਂ

ਬਲਾਤਕਾਰ ਦੇ ਕੇਸ ਵਿੱਚ ਗ੍ਰਿਫਤਾਰ ਪੱਤਰਕਾਰ ਬਲਤੇਜ ਪਨੂੰ ਦਾ ਇੱਕ ਦਿਨਾਂ ਪੁਲਿਸ ਰਿਮਾਂਡ

By ਸਿੱਖ ਸਿਆਸਤ ਬਿਊਰੋ

November 29, 2015

ਪਟਿਆਲਾ (28 ਨਵੰਬਰ, 2015): ਪੰਜਾਬ ਸਰਕਾਰ ਦੀ ਕਾਰਜ਼ਸ਼ੈਲੀ ਦੀ ਤਿੱਖੀ ਅਲੋਚਨਾ ਕਰਨ ਵਾਲੇ ਕੈਨੇਡੀਅਨ ਪੱਤਰਕਾਰ ਬਲਤੇਜ ਪਨੂੰ ਦਾ ਅੱਜ ਅਦਾਲਤ ਨੇ ਇੱਕ ਦਿਨਾ ਪੁਲਿਸ ਰਿਮਾਂਡ ਦੇ ਦਿੱਤਾ ਹੈ।ਬਲਤੇਜ ਪਨੂੰ ਨੂੰ ਪੁਲਿਸ ਨੇ ਬਲਾਤਕਾਰ ਦੇ ਕੇਸ ਵਿੱਚ ਵਿੱਚ ਗ੍ਰਿਫਤਾਰ ਕੀਤਾ ਸੀ।

ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਨਸ਼ਰ ਖਬਰ ਅਨੁਸਾਰ ਬਲਤੇਜ ਪੰਨੂ ਨੇ ਕੇਸ ਪਿੱਛੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਹੱਥ ਹੋਣ ਦੇ ਦੋਸ਼ ਲਾਏ ਹਨ।

ਥਾਣਾ ਸਿਵਲ ਲਾਈਨ ਵਿੱਚ ਦਰਜ ਇਸ ਕੇਸ ਵਿੱਚ ਪੁਲੀਸ ਨੇ ਅੱਜ ਅਦਾਲਤ ਤੋਂ ਤਿੰਨ ਦਿਨਾ ਰਿਮਾਂਡ ਮੰਗਿਆ ਪਰ ਬਚਾਅ ਪੱਖ ਦੇ ਵਕੀਲਾਂ ਨੇ ਕੇਸ ਨੂੰ ਰਾਜਸੀ ਸਾਜ਼ਿਸ਼ ਕਰਾਰ ਦਿੱਤਾ। ਵਕੀਲਾਂ ਦਾ ਤਰਕ ਸੀ ਕਿ ਪੰਨੂ ਵੱਲੋਂ ਸਰਕਾਰ ਖ਼ਿਲਾਫ਼ ਲਿਖਣਾ ਹੀ ਉਸ ਵਿਰੁੱਧ ਇਹ ਕੇਸ ਦਰਜ ਹੋਣ ਦਾ ਮੁੱਖ ਕਾਰਨ ਹੈ।

ਉਨ੍ਹਾਂ ਕਿਹਾ ਕਿ ਕੇਸ ਵਿੱਚ ਸ਼ਾਮਲ ਕੀਤੀ ਧਾਰਾ 376 ਦੀ ਪੁਲੀਸ ਵੱਲੋਂ ਦੁਰਵਰਤੋਂ ਕਰਨ ਦੀ ਕਾਰਵਾਈ ਵੀ ਪੁਲੀਸ ਦੇ ਦਬਾਅ ਹੇਠ ਹੋਣ ਦੀ ਹਾਮੀ ਭਰਦੀ ਹੈ ਕਿਉਂਕਿ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕਰੀਬ ਪੰਜ ਸਾਲ ਪਹਿਲਾਂ ਜਦੋਂ ਉਸ ਦਾ ਤਲਾਕ ਹੋ ਗਿਆ ਸੀ ਤਾਂ ਬਲਤੇਜ ਪੰਨੂ ਨਾਲ ਮੁਲਾਕਾਤ ਹੋਈ ਸੀ ਤੇ ਕੁਝ ਸਾਲਾਂ ਦੀ ਸਾਂਝ ਤੋਂ ਬਾਅਦ ਉਸ (ਸ਼ਿਕਾਇਤਕਰਤਾ) ਦਾ ਕਿਤੇ ਹੋਰ ਵਿਆਹ ਹੋ ਗਿਆ। ੲਿਸ ਮਗਰੋਂ ਉਸ ਨੇ ਇਹ ਗੱਲ ਜਦੋਂ ਆਪਣੇ ਪਤੀ ਨੂੰ ਦੱਸੀ ਤਾਂ ਉਸ ਦਾ ਕਹਿਣਾ ਸੀ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰਵਾੳੁਣੀ ਚਾਹੀਦੀ ਹੈ। ਵਕੀਲਾਂ ਦਾ ਕਹਿਣਾ ਸੀ ਕਿ ਇਹ ਸਭ ਬਲਤੇਜ ਪੰਨੂ ਨੂੰ ਫਸਾੳੁਣ ਲਈ ਲਾਏ ਗਏ ਝੂਠੇ ਦੋਸ਼ ਹਨ।

ਉਧਰ ਪੁਲੀਸ ਦੇ ਵਕੀਲ ਨੇ ਵੀ ਆਪਣੇ ਤਰਕ ਦਿੱਤੇ ਅਤੇ ਤਿੰਨ ਦਿਨਾ ਰਿਮਾਂਡ ਦੀ ਮੰਗ ਕੀਤੀ। ਦੋਵਾਂ ਧਿਰਾਂ ਦਾ ਪੱਖ ਸੁਣਨ ਮਗਰੋਂ ਅਦਾਲਤ ਨੇ ਇਕ ਦਿਨ ਦਾ ਰਿਮਾਂਡ ਦਿੱਤਾ। ਬਚਾਅ ਪੱਖ ਦੇ ਵਕੀਲਾਂ ਵਿੱਚ ਸੀਨੀਅਰ ਵਕੀਲ ਸਰਬਜੀਤ ਸਿੰਘ ਵੜੈਚ ਅਤੇ ਐਡਵੋਕੇਟ ਮਨੋਜ ਕੁਮਾਰ ਮੋਹਿਤ ਸ਼ਾਮਲ ਸਨ।

ਪੰਜਾਬੀ ਅਖਬਾਰ ਵਿੱਚ ਛਪੀ ਖ਼ਬਰ ਅਨੁਸਾਰ ਬਲਤੇਜ ਪੰਨੂ ਵੱਲੋਂ ਲਾੲੇ ਦੋਸ਼ਾਂ ਸਬੰਧੀਪੰਚਾਇਤ ਮਮਤਰੀ ਮਲੂਕਾ ਨਾਲ ਸੰਫਰਕ ਕਰਨ ਦੀ ਕੋਸ਼ਿਸ਼ ਕੀਤੀਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਅਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: