ਸਿੰਘਾਪੁਰ ( 20 ਅਗਸਤ, 2015): ਇੱਥੋਂ ਦੀ ਸਿੱਖ ਸੰਸਥਾ “ਸਿੱਖ ਰਿਸਰਚ ਇੰਸੀਟਿਉਟ” ਵੱਲੋਂ 21 ਅਗਸਤ ਤੋਂ 23 ਅਗਸਤ ਤੱਕ ਤਿੰਨ ਦਿਨਾ ਗੁਰਮਤਿ ਸਿਖਲਾਈ ਕੈਪ ਲਾਇਆ ਜਾ ਰਿਹਾ ਹੈ।ਜਿਸ ਵਿੱਚ ਸ਼ਾਮਲ ਹੋਣ ਲਈ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।
ਗੁਰਮਤਿ ਸਿਖਲਾਈ ਕੈਂਪ ਦੇ ਪਹਿਲੇ ਦਿਨ ਦਾ ਸਮਾਗਮ “ਸੈਂਟਰਲ ਸਿੱਖ ਟੈਪਲ” 2 ਟਾਵਰ ਰੋੜ ਸਿੱੰਘਾਪੁਰ ਵਿੱਖੇ ਹੋਵੇਗਾ। ਜਿਸ ਵਿੱਚ ਸਿੱਖ ਧਰਮ ਵਿੱਚ ਨਾਮ ਦੀ ਮਹੱਤਤਾ ਬਾਰੇ ਵਿਚਾਰ ਕੀਤੀ ਜਾਵੇਗੀ। ਇਸ ਸਮਾਗਮ ਦੌਰਾਨ ਸਿੱਖ ਰਿਸਰਚ ਇੰਸੀਚਿਉਟ ਦੇ ਸਹਿ-ਸੰਸਥਾਪਕ ਸ੍ਰ. ਹਰਿੰਦਰ ਸਿੰਘ ਵਿਚਾਰਾਂ ਸਾਝੀਆਂ ਕਰਨਗੇ।
ਕੈਂਪ ਦੇ ਦੂਜੇ ਦਿਨ ਦਾ ਸਮਾਗਮ ਸਿੰਘਾਪੁਰ ਮੈਨੇਜ਼ਮੈਂਟ ਯੂਨੀਵਰਸਿਟੀ ਕੈਂਪਸ ਵਿੱਚ ਹੋਵੇਗਾ। ਜਿਸ ਵਿੱਚ “ਮੌਜੂਦਾ ਸਮਾਜ ਵਿੱਚ ਸਿੱਖੀ” ਵਿਸ਼ੇ ‘ਤੇ ਵੀਚਾਰ ਕੀਤੀ ਜਾਵੇਗੀ।
ਕੈਂਪ ਦੇ ਆਖਰੀ ਦਿਨ 23 ਅਗਸਤ ਐਤਵਾਰ ਦਾ ਸਮਾਗਮ ਵੀ ਸਿੰਘਾਪੁਰ ਮੈਨੇਜ਼ਮੈਂਟ ਯੂਨੀਵਰਸਿਟੀ ਕੈਂਪਸ ਵਿੱਚ ਹੀ ਹੋਵੇਗਾ।ਇਸ ਵਿੱਚ “ਸਿੱਖ ਧਰਮ ਵਿੱਚ ਪਰਿਵਾਰ” ਵਿਸ਼ੇ ‘ਤੇ ਚਰਚਾ ਕੀਤੀ ਜਾਵੇਗੀ।