Site icon Sikh Siyasat News

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਮਾਮਲਾ: ਜਾਂਚ ਕਮੇਟੀ ਨੇ ਕਨ੍ਹਈਆ ਕੁਮਾਰ ਸਮੇਤ ਪੰਜ ਵਿਦਿਆਰਥੀਆਂ ਨੂੰ ਕੱਢਣ ਦੀ ਸਿਫਾਰਸ਼

ਕਨਹੀਆ ਕੁਮਾਰ (ਫਾਈਲ ਫੋਟੋ)

ਨਵੀਂ ਦਿੱਲੀ(14 ਮਾਰਚ, 2016): ਪਿਛਲੇ ਮਹੀਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ‘ਚ ਇੱਕ ਸਮਾਗਮ ਦੌਰਾਨ ਭਾਰਤ ਵਿਰੋਧੀ ਕਥਿਤ ਨਾਅਰੇ ਲਾਉਣ ਕਰਕੇ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰੀ ਨਾਲ ਚਰਚਾ ਵਿੱਚ ਆਏ ਕਨ੍ਹਈਆ ਕੁਮਾਰ ਸਮੇਤ ਸਮੇਤ 5 ਹੋਰ ਵਿਦਿਆਰਥੀ ਨੂੰ ਯੂਨੀਵਰਸਿਟੀ ਵਿੱਚ ਕੱਢਣ ਦੀ ਜਾਂਚ ਕਮੇਟੀ ਨੇ ਸਿਫਾਰਸ਼ ਕੀਤੀ ਹੈ।

ਜਾਂਚ ਕਮੇਟੀ ਨੇ ਕਨ੍ਹਈਆ ਕੁਮਾਰ ਸਮੇਤ ਪੰਜ ਵਿਦਿਆਰਥੀਆਂ ਨੂੰ ਕੱਢਣ ਦੀ ਸਿਫਾਰਸ਼

9 ਫਰਵਰੀ ਦੀ ਘਟਨਾ ਦੀ ਜਾਂਚ ਲਈ ਬਣਾਈ ‘ਵਰਸਿਟੀ ਦੀ ਉੱਚ ਪੱਧਰੀ ਕਮੇਟੀ ਨੇ ਉੱਪ ਕੁਲਪਤੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।
ਜਾਂਚ ਕਮੇਟੀ ਨੇ ਕੁਝ ਵਿਦਿਆਰਥੀਆਂ ਨੂੰ ਦੋਸ਼ੀ ਪਾਇਆ ਹੈ ਜਿਨ੍ਹਾਂ ‘ਚ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹੱਈਆ ਕੁਮਾਰ, ਉਮਰ ਖਾਲਿਦ, ਅਨਿਰਬਨ ਭੱਟਾਚਾਰਿਆ ਤੇ ਦੋ ਹੋਰ ਸ਼ਾਮਿਲ ਹਨ। ਜਾਂਚ ਕਮੇਟੀ ਨੇ ਇਨ੍ਹਾਂ ਨੂੰ ਦੋਸ਼ੀ ਮੰਨਦੇ ਹੋਏ ਜੇ.ਐਨ.ਯੂ. ‘ਚੋਂ ਕੱਢਣ ਦੀ ਸਿਫਾਰਿਸ਼ ਕੀਤੀ ਹੈ।

ਜਾਣਕਾਰੀ ਅਨੁਸਾਰ ਕੁੱਲ 21 ਵਿਦਿਆਰਥੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ ਜਿਨਾਂ ‘ਚੋਂ ਕੁਝ ਨੂੰ ਹੀ ਨੋਟਿਸ ਦਿੱਤਾ ਜਾਵੇਗਾ। ਦੋਸ਼ੀ ਵਿਦਿਆਰਥੀਆਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਜਾਵੇਗਾ, ਜਿਸ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version