ਸ੍ਰ. ਕਰਨੈਲ ਸਿੰਘ ਪੀਰਮੁਹੰਮਦ

ਸਿੱਖ ਖਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਲਵੀ, ਝੀਡਾ ਅਤੇ ਚੱਠਾ ਨੂੰ ਪੰਥ ਵਿੱਚੋ ਛੇਕਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ – ਕਰਨੈਲ ਸਿੰਘ ਪੀਰ ਮੁਹੰਮਦ

By ਸਿੱਖ ਸਿਆਸਤ ਬਿਊਰੋ

July 18, 2014

ਅੰਮ੍ਰਿਤਸਰ(17 ਜੁਲਾਈ 2014): ਵੱਖਰੀ ਹਰਿਆਣਾ ਕਮੇਟੀ ਦੇ ਅਗੂਆਂ ਸ੍ਰ. ਦੀਦਾਰ ਸਿੰਘ ਨਲਵੀ, ਸ੍ਰ. ਜਗਦੀਸ਼ ਸਿੰਘ ਝੀਡਾ ਅਤੇ ਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਸ੍ਰ, ਹਰਮੋਹਿੰਦਰ ਸਿੰਘ ਚੱਠਾ ਨੂੰ ਜਿਸ ਤਰਾਂ ਸਿਅਸਤ ਦਖਲ ‘ਤੇ ਪੰਥ ਵਿੱਚੋਂ ਛੇਕਿਆ ਗਿਆ ਹੈ, ਦੀ ਕੌਮ ਦੇ ਹਰ ਵਰਗ ਵੱਲੋਂ ਨਿੰਦਾ ਹੋ ਰਹੀ ਹੈ ਅਤੇ ਇਸ ਗੈਰ ਸਿਧਾਂਤਕ ਹੁਕਮਨਾਮੇ ਨੂੰ ਰੱਦ ਕਰਨ ਲਈ ਮੰਗ ਉੱਠ ਰਹੀ ਹੈ।

ਸ੍ਰੀ ਅਕਾਲਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਸਿੰਘ ਸਾਹਿਬਾਨ ਨਲਵੀ ਝੀਡਾ ਅਤੇ ਚੱਠਾ ਨੂੰ ਪੰਥ ਵਿੱਚੋ ਛੇਕਣ ਵਾਲੇ ਫੈਸਲੇ ਤੇ ਪ੍ਰਤੀਕਰਮ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰਗਟ ਕਰਦਿਆ ਕਿਹਾ ਕਿ ਬਿਨਾ ਕਿਸੇ ਨੋਟਿਸ ਦਿੱਤਿਆ ਹਰਿਆਣਾ ਦੀ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆ ਨੂੰ ਖਾਲਸਾ ਪੰਥ ਵਿੱਚੋਂ ਛੇਕ ਦੇਣਾ ਬਹੁਤ ਹੀ ਕਾਹਲੀ ਭਰਿਆ ਕਦਮ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਲਵੀ ਝੀਡਾ ਅਤੇ ਚੱਠਾ ਨੂੰ ਪੰਥ ਵਿੱਚੋ ਛੇਕਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ।

ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਬੀ ਕਿਰਨਜੋਤ ਕੌਰ ਮੈਂਬਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਲਕੁੱਲ ਠੀਕ ਕਿਹਾ ਹੈ ਕਿ ਇਹ ਮਸਲਾ ਰਾਜਨੀਤੀਕ ਬਣ ਚੁੱਕਾ ਹੈ ਤੇ ਇਸ ਦਾ ਹੱਲ ਵੀ ਰਾਜਨੀਤੀਕ ਢੰਗ ਨਾਲ ਕੱਡਿਆ ਜਾਣਾ ਚਾਹੀਦਾ ਹੈ।

ਸ੍ਰ ਪੀਰ ਮੁਹੰਮਦ ਨੇ ਕਿਹਾ ਕਿ ਸ੍ਰ ਬਾਦਲ ਕਹਿ ਰਹੇ ਹਨ ਕਿ ਉਹ ਅਲੱਗ ਕਮੇਟੀ ਦੇ ਮੁੱਦੇ ਤੇ ਮੁੱਖ ਮੰਤਰੀ ਦਾ ਪਦ ਤਿਆਹਾਕੇ ਸ੍ਰੀ ਅਕਾਲਤਖ਼ਤ ਸਾਹਿਬ ਤੇ ਜਾਕੇ ਸ਼ਹੀਦ ਹੋਣਗੇ ਜੋ ਕਿ ਇੰਨੇ ਵੱਡੇ ਪ੍ਰੋੜ ਲੀਡਰ ਲਈ ਸੋਭਾ ਵਾਲੀ ਗੱਲ ਨਹੀਂ ਜੇਕਰ ਉਹਨਾਂ ਕੁਰਬਾਨੀ ਦੇਣੀ ਹੈ ਤਾਂ ਖਾਲਸਾ ਪੰਥ ਦੇ ਨਾਲ ਮੌਕੇ ਦੀਆ ਸਰਕਾਰਾ ਵੱਲੋਂ ਕੀਤੇ ਧੱਕੇ ਵਿਰੁੱਧ ਸ਼ੰਘਰਸ਼ ਕਰਕੇ ਕੁਰਬਾਨ ਹੋਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: