Site icon Sikh Siyasat News

ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਵਲੋਂ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਸਨਮਾਨ

ਲੰਡਨ: ਇੰਗਲੈਂਡ ਦੇ ਸਿੱਖਾਂ ਦੀਆਂ ਜਥੇਬੰਦੀਆਂ “ਪੰਚ ਪਰਧਾਨੀ ਯੂ.ਕੇ.” ਅਤੇ “ਸਿੱਖ ਐਜੂਕੇਸ਼ਨ ਕੌਂਸਲ” ਵਲੋਂ ਬੰਦੀ ਸਿੰਘਾਂ ਦੀ ਸੂਚੀ ਬਣਾਉਣ ਤੇ ਉਹਨਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਜੀ ਮੰਝਪੁਰ ਨੂੰ ਸਨਮਾਨਿਤ ਕੀਤਾ ਗਿਆ ਹੈ।

ਇਹਨਾਂ ਜਥੇਬੰਦੀਆਂ ਨੇ ਭਾਈ ਜਸਪਾਲ ਸਿਮਘ ਮੰਝਪੁਰ ਵਲੋਂ ਪੰਜਾਬ ਵਿਚ ਵਿਚਰਦਿਆਂ ਕਾਨੂੰਨੀ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।

ਜਸਪਾਲ ਸਿੰਘ ਮੰਝਪੁਰ, ਜਿਹਨਾਂ ਨੂੰ ਪੰਜਾਬ ਸਰਕਾਰ ਵਲੋਂ ਬਣਾਏ ਯੂ.ਏ.ਪੀ.ਏ ਦੇ ਇਕ ਝੂਠੇ ਮੁਕਦਮੇਂ ਵਿਚ ਤਕਰੀਨ ਦੋ ਸਾਲ ਜੇਲ੍ਹ ਵਿਚ ਨਜ਼ਰਬੰਦ ਰਹਿਣਾ ਪਿਆ ਸੀ, ਹੁਣ ਹੋਰਨਾਂ ਬੰਦੀ ਸਿੰਘਾਂ ਦੇ ਮਾਮਲਿਆਂ ਦੀ ਕਾਨੂੰਨੀ ਪੈਰਵੀ ਕਰਦੇ ਹਨ।

ਇੰਗਲੈਂਡ ਦੀਆਂ ਜਥੇਬੰਦੀਆਂ ਸਿੱਖ ਵਲੋਂ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਸਨਮਾਨ

ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਇਹਨੀ ਦਿਨੀਂ ਇੰਗਲੈਂਡ ਵਿਚ ਹਨ ਜਿਥੇ ਉਹਨਾਂ ਵੱਖ-ਵੱਖ ਸਮਾਗਮਾਂ ਦੌਰਾਨ ਬੰਦੀ ਸਿੰਘਾਂ ਦੇ ਮਾਮਲਿਆਂ ਅਤੇ ਖਾਸ ਕਰਕੇ ਭਾਰਤੀ ਏਜੀਸੀਆਂ ਵਲੋਂ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਮਾਮਲੇ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਹਨ।

ਉਹਨਾਂ ਦੱਸਿਆ ਹੈ ਕਿ ਕਿਵੇਂ ਜਗਤਾਰ ਸਿੰਘ ਜੱਗੀ ਜੋਹਲ ਨੂੰ ਭਾਰਤੀ ਏਜੰਸੀ ਐਨ.ਆਈ.ਏ. ਨੇ ਇੱਕ ਸਾਲ ਤੋਂ ਵੱਧ ਵੱਧ ਸਮੇਂ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਤੇ ਉਸ ਦੇ ਮੁਕਦਮੇਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਲਿਜਾਣ ਦਾ ਬਹਾਨਾ ਲਾ ਕੇ ਮੁਕਦਮੇਂ ਦੀ ਕਾਰਵਾਈ ਉੱਤੇ ਵੀ ਰੋਕ ਲਵਾਈ ਹੋਈ ਹੈ।

ਉਹਨਾਂ ਪੰਚ ਪਰਧਾਨੀ ਯੂ.ਕੇ. ਅਤੇ ਸਿੱਖ ਐਜੂਕੇਸ਼ਨ ਕੌਂਸਲ ਦੇ ਨੁਮਾਇੰਦਿਆਂ ਨਾਲ ਵਿਚਾਰ ਕਰਦਿਆਂ ਭਾਰਤੀ ਉਪਹਮਹਾਂਦੀਪ ਦੀ ਰਾਜਨੀਤਕ ਅਤੇ ਨਿਆਇਕ ਪ੍ਰਨਾਲੀ ਦੀ ਨਿਘਰਦੀ ਹੋਈ ਦਸ਼ਾ ਪੇਸ਼ ਕੀਤੀ।

ਇਸ ਵਿਸ਼ੇਸ਼ ਗੱਲਬਾਤ ਵਿਚ ਹਰਵਿੰਦਰ ਸਿੰਘ ਦੀ ਨੁਮਾਇਦਗੀ ਹੇਠ ਸਿੱਖ ਐਜੂਕੇਸ਼ਨ ਕੌਂਸਲ ਵਲੋਂ ਹੋਰ ਵੀ ਅਨੇਕਾਂ ਨੌਜਵਾਨਾਂ ਅਤੇ ਪੰਚ ਪਰਧਾਨੀ ਯੂ.ਕੇ. ਵਲੋਂ ਅਮਰਜੀਤ ਸਿੰਘ ਸਮੇਤ ਹੋਰ ਅਨੇਕਾਂ ਕਾਰਕੁੰਨਾਂ ਨੇ ਇਸ ਇਕੱਤਰਤਾ ਵਿਚ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version