ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ
ਅੱਜ ਦੀ ਖਬਰਸਾਰ | 31 ਜਨਵਰੀ 2020 (ਦਿਨ ਸ਼ੁੱਕਰਵਾਰ)
ਜਾਮਿਆ ਵਿਦਿਆਰਥੀ ’ਤੇ ਬਿਪਰਵਾਦੀ ਨੇ ਗੋਲੀ ਚਲਾਈ:
• ਵੀਰਵਾਰ (30 ਜਨਵਰੀ) ਨੂੰ ਇਕ ਬਿਪਰਵਾਦੀ ਕਾਰਕੁੰਨ ਵਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਾਰਸਿਟੀ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।
• ਹਮਲਾਵਰ ਭਾਜਪਾ, ਰ.ਸ.ਸ. ਤੇ ਬਜਰੰਗ ਦਲ ਦਾ ਸਰਗਰਮ ਹਿਮਾਇਤੀ ਦੱਸਿਆ ਜਾ ਰਿਹਾ ਹੈ।
• ਗੋਪਾਲ ਨਾਮੀ ਇਸ ਹਮਲਾਵਰ ਵੱਲੋਂ ਚਲਾਈ ਗੋਲੀ ਨਾਲ ਇਕ ਵਿਦਿਆਰਥੀ ਜਖਮੀ ਹੋ ਗਿਆ।
• ਜਖਮੀ ਵਿਦਿਆਰਥੀ ਸ਼ਾਹਬਾਦ ਫਾਰੂਕ (ਉਮਰ 25 ਸਾਲ) ਇਕ ਕਸ਼ਮੀਰੀ ਹੈ।
• ਜਦੋਂ ਬਿਪਰਵਾਦੀ ਹਮਲਾਵਰ ਪਸਤੌਲ ਲਹਿਰਾ ਰਿਹਾ ਸੀ ਤਾਂ ਪੁਲਿਸ ਵਾਲੇ ਮੂਕ ਦਰਸ਼ਕ ਬਣੇ ਹੋਏ ਸਨ।
• ਤਸਵੀਰਾਂ ਦਰਸਾਉਂਦੀਆਂ ਹਨ ਕਿ ਹਮਲਾਵਰ ਗੋਪਾਲ ਜਦੋਂ ਵਿਦਿਆਰਥੀਆਂ ਵੱਲ ਪਸਤੌਲ ਤਾਣ ਰਿਹਾ ਸੀ ਤਾਂ ਪੁਲਿਸ ਵਾਲੇ
ਉਸ ਪਿੱਛੇ ਬੜੇ ਅਰਾਮ ਨਾਲ ਕੱਛਾਂ ਵਿਚ ਹੱਥ ਦੇ ਕੇ ਖੜ੍ਹੇ ਸਨ।
• ਭਾਰਤੀ ਖਬਰਖਾਨੇ ਮੁਤਾਬਿਕ ਜਾਮਿਆ ਹਮਲਾਵਰ ਗੋਪਾਲ ਨਾਬਾਲਿਗ ਹੈ।
• ਹਮਲਾਵਰ ਨੇ ਆਪਣੇ ਫੇਸਬੁੱਕ ਪੇਜ ਉੱਪਰ ਰਾਮਭਗਤ ਗੋਪਾਲ ਨਾਂ ਲਿਖਿਆ ਹੋਇਆ ਹੈ।
• ਦਿੱਲੀ ਪੁਲਿਸ ਮੁਤਾਬਿਕ ਜਾਮਿਆ ਹਮਲਾਵਰ ਖਿਲਾਫ ਧਾਰਾ 307 ਤਹਿਤ ਇਰਾਦਾ ਕਤਲ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ।
• ਜਾਮਿਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਉਪ-ਕੁਲਪਤੀ ਨਜਮਾ ਅਖਤਰ ਨੇ ਜਖਮੀ ਵਿਦਿਅਰਥੀ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ।
• ਨਜਮਾ ਅਖਤਰ ਨੇ ਕਿਹਾ ਦਿੱਲੀ ਪੁਲਿਸ ਉੱਤੋਂ ਉਸਦਾ ਭਰੋਸਾ ਟੁੱਟ ਗਿਆ ਹੈ।
• ਕਿਹਾ ਵਿਦਿਆਰਥੀਆਂ ’ਤੇ ਹਮਲੇ ਮੌਕੇ ਪੁਲਿਸ ਵੱਲੋਂ ਮੂਕ ਦਰਸ਼ਕ ਬਣੇ ਰਹਿਣਾ ਅਤਿ ਨਿੰਦਣਯੋਗ।
ਗੋਲੀ ਮਾਰ ਕੇ ਕਿਹਾ “ਆਹ ਲਓ ਅਜਾਦੀ…”
• ਜਾਮਿਆ ਵਿਖੇ ਹਮਲਾਵਰ ਨੇ ਵਿਦਿਆਰਥੀ ਦੇ ਗੋਲੀ ਮਾਰ ਕੇ ਕਿਹਾ “ਯੇਹ ਲੋ ਅਜਾਦੀ…”।
• ਉਸ ਨੇ ਹਿੰਦੋਸਤਾਨ ਜਿੰਦਾਬਾਦ ਅਤੇ ਦਿੱਲੀ ਪੁਲਿਸ ਜਿੰਦਾਬਾਦ ਦੇ ਨਾਅਰੇ ਵੀ ਲਾਏ।
• ਉਸ ਨੇ ਫੇਸਬੁੱਕ ਉੱਤੇ ‘ਸ਼ਾਹੀਨ ਬਾਗ’ ਨੂੰ ‘ਜਲਿਆਂ ਵਾਲਾ ਬਾਗ’ ਬਣਾਉਣ ਦਾ ਵੀ ਐਲਾਨ ਕੀਤਾ ਸੀ।
• ਸ਼ਾਹੀਨ ਬਾਗ ਉਹ ਥਾਂ ਹੈ ਜਿੱਥੇ ਮੁਸਲਿਮ ਬੀਬੀਆਂ ਨੇ ਨਾ.ਸੋ.ਕਾ. ਵਿਰੁਧ ਸਾਂਤਮਈ ਪੱਕਾ ਧਰਨਾ ਲਾਇਆ ਹੋਇਆ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ “ਗੋਲੀ ਮਾਰੋ…” ਦੇ ਨਾਅਰੇ:
• ਖਬਰਖਾਨੇ ਨੇ ਇਸ ਤੱਥ ਦਾ ਬਕਾਇਦਾ ਜਿਕਰ ਕੀਤਾ ਹੈ ਕਿ ਜਾਮਿਆ ਵਿਖੇ ਗੋਲੀ ਦੀ ਘਟਨਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਗੋਲੀਆਂ ਮਾਰਨ ਦੇ ਨਾਅਰੇ ਲਵਾਉਣ ਤੋਂ ਬਾਅਦ ਵਾਪਰੀ ਹੈ।
• ਹਾਲੀ ਕੁਝ ਦਿਨ ਪਹਿਲਾਂ ਹੀ ਅਨੁਰਾਗ ਠਾਕੁਰ ਨੇ ਦਿੱਲੀ ਚੋਣਾਂ ’ਚ ਪ੍ਰਚਾਰ ਦੌਰਾਨ ਲੋਕਾਂ ਤੋਂ ਨਾਅਰੇ ਲਵਾਏ ਸਨ ਕਿ: “ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ…”।
• ਉਸ ਨੇ ਨਾ.ਸੋ.ਕਾ. ਦਾ ਵੋਰਧ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਸੀ।
• ਉਸ ਵਿਰੁਧ ਸਿਰਫ ਇਹ ਕਾਰਵਾਈ ਹੋਈ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਭਾਜਪਾ ਨੂੰ ਕਿਹਾ ਹੈ ਕਿ ਅਨੁਰਾਗ ਠਾਕੁਰ ਦਾ ਨਾਂ ਦਿੱਲੀ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚੋਂ ਹਟਾ ਦੇਵੇ, ਅਤੇ
• ਚੋਣ ਕਮਿਸ਼ਨ ਨੇ 72 ਘੰਟੇ ਲਈ ਅਨੁਰਾਗ ਠਾਕੁਰ ਦੇ ਚੋਣ ਪ੍ਰਚਾਰ ਕਰਨ ਉੱਤੇ ਰੋਕ ਲਾ ਦਿੱਤੀ।
ਵਿਰੋਧੀ ਧਿਰਾਂ ਦੇ ਬਿਆਨ:
• ਇਸ ਮਾਮਲੇ ਵਿੱਚ ਵੱਖ ਵੱਖ ਰਾਜਨੀਤਕ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋਏ।
• ਖੱਬੇ ਪੱਖੀ ਆਗੂਆਂ ਨੇ ਕਿਹਾ ਕਿ ਇਹ ਘਟਨਾ ਨਫਰਤੀ ਤਕਰੀਰਾਂ ਦਾ ਨਤੀਜਾ ਹੈ।
• ਆਮ ਆਦਮੀ ਪਾਰਟੀ ਨੇ ਕਿਹਾ ਕਿ ਦਿੱਲੀ ਚੋਣਾਂ ਕਰਕੇ ਭਾਜਪਾ ਦੰਗਿਆਂ ਵਰਗੇ ਹਾਲਾਤ ਪੈਦਾ ਕਰਨਾ ਚਾਹੁੰਦੀ ਹੈ।
• ਕਾਂਗਰਸ ਦੀ ਪ੍ਰਿਯੰਕਾ ਗਾਂਧੀ ਨੇ ਕਿਹਾ ਜਦ ਭਾਜਪਾ ਸਰਕਾਰ ਦੇ ਮੰਤਰੀ ਗੋਲੀ ਮਾਰਨ ਲਈ ਕਹਿਣਗੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜ਼ਰੂਰ ਹੋਣਗੀਆਂ।