ਜਲੰਧਰ: ਮਿਲੀ ਜਾਣਕਾਰੀ ਮੁਤਾਬਕ ਕੱਲ ਰਾਤੀਂ ਕਪੂਰਥਲਾ ਚੌਂਕ ‘ਚ ਸਿੱਖ ਸੰਗਤਾਂ ਵਲੋਂ ਲਾਇਆ ਗਿਆ ਧਰਨਾ ਚੁੱਕ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ੇਰ ਸਿੰਘ ਕਲੋਨੀ, ਜੋ ਕਿ ਬਸਤੀ ਬਾਵਾ ਖੇਲ ਇਲਾਕੇ ਵਿਚ ਪੈਂਦੀ ਹੈ, ਦੀ ਨਹਿਰ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਮਿਲਣ ਤੋਂ ਬਾਅਦ ਸਿੱਖ ਸੰਗਤਾਂ ‘ਚ ਕਾਫੀ ਰੋਸ ਪਾਇਆ ਗਿਆ ਅਤੇ ਸੰਗਤਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕਪੂਰਥਲਾ ਚੌਂਕ ‘ਚ ਧਰਨਾ ਲਾ ਦਿੱਤਾ ਸੀ।
ਧਰਨਾ ਚੁੱਕਣ ਤੋਂ ਬਾਅਦ ਕੁਝ ਨੌਜਵਾਨਾਂ ਦਾ ਆਗੂਆਂ ਨਾਲ ਤਕਰਾਰ ਵੀ ਹੋਇਆ ਕਿ ਜਦੋਂ ਧਰਨਾ ਲਾਉਣ ਵੇਲੇ ਅਰਦਾਸ ‘ਚ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦੀ ਗੱਲ ਕਹੀ ਗਈ ਸੀ ਤਾਂ ਸਰਕਾਰ ਨੇ ਅਜਿਹਾ ਕੀ ਕਰ ਦਿੱਤਾ ਕਿ ਧਰਨਾ ਚੁੱਕਣ ਦਾ ਫੈਸਲਾ ਕਰ ਲਿਆ ਗਿਆ।