ਨਵੀਂ ਦਿੱਲੀ (29 ਨਵੰਬਰ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਦਿੱਲੀ ਵਿੱਚ ਹੋਰ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਅਜ ਫਿਰ ਬੇੜੀਆਂ ਅਤੇ ਹੱਥਕੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ 5 ਦਸੰਬਰ ਨੂੰ ਹੋਵੇਗੀ।
10 ਨਵੰਬਰ ਦੇ ਸਰਬਤ ਖਾਲਸਾ ਵਿਚ ਭਾਈ ਹਵਾਰਾ ਨੂੰ ਜੱਥੇਦਾਰ ਥਾਪਣ ਮਗਰੋਂ ਭਾਈ ਹਵਾਰਾ ਦੀ ਇਹ ਪਹਿਲੀ ਪੇਸ਼ੀ ਸੀ ਜਿਸ ਕਰਕੇ ਅਦਾਲਤ ਵਿਚ ਭਾਈ ਹਵਾਰਾ ਨੂੰ ਮਿਲਣ ਵਾਲੇ ਗੁਰਮੁੱਖ ਸਜਣਾਂ ਦੇ ਭਾਰੀ ਇੱਕਠ ਨੂੰ ਦੇਖਦਿਆਂ ਹੋਇਆ ਦਿੱਲੀ ਪੁਲਿਸ ਵਲੋਂ ਸੱਖਤ ਸੁਰਖਿਆ ਦਾ ਇੰਤਜਾਮ ਕੀਤਾ ਗਿਆ ਸੀ ਤੇ ਕਿਸੇ ਨੂੰ ਵੀ ਭਾਈ ਹਵਾਰਾ ਨਾਲ ਮਿਲਣ ਨਹੀ ਦਿੱਤਾ ਗਿਆ।
ਪੰਜਾਬੀ ਅਖਬਾਰ ਪਹਿਰੇਦਾਰ ਅਨੁਸਾਰ ਪੇਸ਼ੀ ਭੁਗਤ ਕੇ ਵਾਪਿਸ ਜਾਦੇਂ ਸਮੇਂ ਨੋਜੁਆਨਾਂ ਨੇ ਭਾਈ ਹਵਾਰਾ ਨੂੰ ਸਿਰੋਪਾ ਦਿੱਤਾ ਅਤੇ ਉਨਾਂ ਤੇ ਫੂਲਾਂ ਦੀ ਵਰਖਾ ਵੀ ਕੀਤੀ । ੳਪਰੰਤ ਕੂਝ ਨੋਜੁਆਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ । ਅਦਾਲਤ ਵਲੋ ਮਿਲੇ ਸਮੇਂ ਅਨੁਸਾਰ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖੀ ਭਾਈ ਬਖਸ਼ੀਸ ਸਿੰਘ ਫਗਵਾੜਾ, ਮੁੱਖ ਬੁਲਾਰਾ ਭਾਈ ਆਰ.ਪੀ.ਸਿੰਘ ਅਤੇ ਭਾਈ ਗੁਰਮੀਤ ਸਿੰਘ ਬੋਬੀ ਨੇ ਭਾਈ ਹਵਾਰਾ ਨਾਲ ਮੁਲਾਕਾਤ ਕੀਤੀ ।
ਸਿੰਘਾਂ ਨਾਲ ਹੋਈ ਮੁਲਾਕਾਤ ਰਾਹੀ ਭਾਈ ਹਵਾਰਾ ਨੇ ਪੰਥਕ ਆਗੁਆਂ ਦੀ ਫੜੋਫੜਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਕਿਹਾ ਕਿ ਸਮੇਂ ਦੀ ਸਰਕਾਰ ਜੁਲਮ ਕਰਨ ਵਿਚ ਸਾਰੀ ਹਦਾਂ ਟੱਪ ਰਹੀ ਹੈ । ਉਨਾਂ ਕਿਹਾ ਕਿ ਸਮੂਹ ਪੰਥਕ ਜੱਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਇਨਾ ਦੀ ਰਿਹਾਈ ਲਈ ਇਕ ਮੁਹਿੰਮ ਚਲਾ ਕੇ ਬਿਨਾਂ ਕਿਸੇ ਸ਼ਰਤ ਤੋਂ ਇਨਾ ਨੂੰ ਜਲਦ ਤੋਂ ਜਲਦ ਰਿਹਾ ਕਰਵਾਇਆ ਜਾਏ।
ਭਾਈ ਹਵਾਰਾ ਨੂੰ ਮਿਲਣ ਲਈ ਭਾਈ ਬਖਸ਼ੀਸ ਸਿੰਘ ਫਗਵਾੜਾ, ਭਾਈ ਆਰ ਪੀ ਸਿੰਘ ਚੰਡੀਗੜ, ਭਾਈ ਚਰਨਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ ਬੋਬੀ, ਭਾਈ ਗੁਰਪ੍ਰੀਤ ਸਿੰਘ ਅਕਾਲ ਚੈਨਲ, ਭਾਈ ਚਮਨ ਸਿੰਘ ਸ਼ਾਹਪੁਰਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਹਰਮਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਗੁਰਮੁੱਖ ਸੱਜਣ ਪਹੁੰਚੇ ਹੋਏ ਸਨ ।