November 17, 2023 | By ਸਿੱਖ ਸਿਆਸਤ ਬਿਊਰੋ
ਲੰਡਨ: ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ 40 ਮੁਲਕਾਂ ਵਿਚਲੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਮੰਗ ਕੀਤੀ ਹੈ ਕਿ ਗਾਜ਼ਾ ਵਿਚ ਫੌਰੀ ਤੌਰ ਉੱਤੇ ਗੋਲੀਬੰਦੀ ਕੀਤੀ ਜਾਵੇ।
ਇਸ ਬਿਆਨ ਵਿਚ ਸਿੱਖ ਫੈਡਰੇਸ਼ਨ ਯੂ.ਕੇ. ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਗਾਜ਼ਾ ਵਿਚ ਹੋ ਰਹੀ ਤਬਾਹੀ ਦੇ ਮੱਦੇਨਜ਼ਰ ਵਿਸ਼ਵ ਆਗੂਆਂ ਨੂੰ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਵਾਸਤੇ ਕੂਟਨੀਤਕ ਦਬਾਅ ਰਾਹੀਂ ਗਾਜ਼ਾ ਵਿਚ ਗੋਲੀਬੰਦੀ ਕਰਵਾਉਣੀ ਚਾਹੀਦੀ ਹੈ।
ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ ਬਿਆਨ ਪੜ੍ਹਨ ਲਈ ਇਹ ਤੰਦ ਛੂਹੋ – Sikh Organizations Demand Immediate Ceasefire in Gaza
ਜ਼ਿਕਰਯੋਗ ਹੈ ਕਿ ਹਮਾਸ ਤੇ ਇਜ਼ਰਾਈਲ ਦਰਮਿਆਨ ਗਾਜ਼ਾ ਵਿਚ ਚੱਲ ਰਹੀ ਗੋਲੀਬਾਰੀ ਵਿਚ ਜਾਨੋਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
Related Topics: Israel-Hamas War, Sikh Federation UK