Site icon Sikh Siyasat News

ਇਸ਼ਰਤ ਜਹਾਂ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ‘ਚ ਮੁਅੱਤਲ ਆਈਪੀਐੱਸ ਅਧਿਕਾਰੀ ਪੀਪੀ ਪਾਂਡੇ ਨੂੰ ਮਿਲੀ ਜ਼ਮਾਨਤ

ਅਹਿਮਦਾਬਾਦ (5 ਫਰਵਰੀ, 2015): ਸਾਲ 2004 ਦੇ ਇਸ਼ਰਤ ਜਹਾਂ ਤੇ ਤਿੰਨ ਹੋਰ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ‘ਚ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਮੁਅੱਤਲ ਆਈਪੀਐਸ ਅਧਿਕਾਰੀ ਪੀਪੀ ਪਾਂਡੇ ਨੂੰ ਅੱਜ ਜ਼ਮਾਨਤ ਦੇ ਦਿੱਤੀ।

ਇਸ਼ਰਤ ਜਹਾਂ ਅਤੇ ਪੀਪੀ ਪਾਂਡੇ (ਫਾਈਲ ਫੋਟੋ)

ਇਸ ਮੁਅੱਤਲ ਅਧਿਕਾਰੀ ਨੂੰ ਜੇਲ੍ਹ ‘ਚ 18 ਮਹੀਨੇ ਗੁਜ਼ਾਰਨ ਤੋਂ ਬਾਅਦ ਜ਼ਮਾਨਤ ਮਿਲੀ ਹੈ। ਵਿਸ਼ੇਸ਼ ਜੱਜ ਕੇ ਆਰ ਉਪਾਧਿਆਇ ਨੇ ਏਡੀਜੀਪੀ ਪਾਂਡੇ ਨੂੰ ਇੱਕ ਲੱਖ ਰੁਪਏ ਦੇ ਨਿੱਜੀ ਮੁਚੱਲਕੇ ਦੇ ਨਾਲ ਦੋ ਜ਼ਮਾਨਤੀ ਬਾਂਡ ਭਰਨ ‘ਤੇ ਜ਼ਮਾਨਤ ਦਿੱਤੀ ਗਈ। ਉਹ ਜੁਲਾਈ 2013 ‘ਚ ਅਦਾਲਤ ਸਾਹਮਣੇ ਆਤਮਸਮਰਪਣ ਕਰਨ ਤੋਂ ਬਾਅਦ ਤੋਂ ਜੇਲ੍ਹ ‘ਚ ਬੰਦ ਸਨ।

ਸੀਬੀਆਈ ਅਦਾਲਤ ਨੇ ਸਾਲ 2004 ‘ਚ ਇਸ ਘਟਨਾ ਦੇ ਸਮੇਂ ਸ਼ਹਿਰ ਦੇ ਸੰਯੁਕਤ ਪੁਲਿਸ ਕਮਿਸ਼ਨਰ ਰਹੇ ਪਾਂਡੇ ਨੂੰ ਆਪਣਾ ਪਾਸਪੋਰਟ ਜਮਾਂ ਕਰਵਾਉਣ ਤੇ ਬਿਨਾਂ ਆਗਿਆ ਦੇ ਦੇਸ਼ ਛੱਡ ਕੇ ਨਾ ਜਾਣ ਦਾ ਵੀ ਨਿਰਦੇਸ਼ ਦਿੱਤਾ।

ਅਦਾਲਤ ਨੇ ਇਹ ਵੀ ਸ਼ਰਤ ਲਗਾਈ ਕਿ ਪਾਂਡੇ ਕੋਈ ਅਜਿਹਾ ਕੰਮ ਨਹੀਂ ਕਰਨਗੇ ਜਿਸਦੇ ਨਾਲ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੋਵੇ ਤੇ ਉਹ ਇਸ ਮਾਮਲੇ ਨਾਲ ਜੁੜੇ ਕਿਸੇ ਗਵਾਹ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।

ਜ਼ਿਕਰਯੋਗ ਹੈ ਕਿ ਬੰਬਈ ਦੀ ਇਸ਼ਰਤ ਜਹਾਂ ਨੂੰ ਗਜਰਾਤ ਦੇ ਅਹਿਮਦਾਬਾਦ ਪੁਲਿਸ ਦੀ ਕਰਾਈਮ ਬਰਾਂਚ ਵੱਲੋ ਤਿੰਨ ਹੋਰ ਵਿਅਕਤੀਆਂ ਸਮੇਤ 15 ਜੂਨ 2004 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।ਗੁਜਰਾਤ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਸ਼ਰਤ ਸਮੇਤ ਮੁਕਾਬਲੇ ਵਿੱਚ ਮਾਰ ਗਏ ਵਿਅਕਤੀ ਲਸ਼ਕਰ – ਏ – ਤੋਇਬਾ ਨਾਲ ਸਬੰਧਿਤ ਹਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦਾ ਪਲਾਨ ਬਣਾ ਰਹੇ ਸਨ।

ਇਸ ਝੂਠੇ ਪੁਲਿਸ ਮੁਕਾਬਲੇ ਨੂੰ ਬਦਨਾਮ ਪੁਲਿਸ ਅਫ਼ਸਰ ਡੀ. ਜੀ. ਵਣਜਾਰਾ ਜੋ ਉਸ ਸਮੇ ਡੀ. ਆਈ. ਜੀ. ਦੇ ਅਹੁਦੇ ‘ਤੇ ਤਾਇਨਾਤ ਸੀ , ਦੀ ਅਗਵਾਈ ਵਿੱਚ ਅੰਜ਼ਾਮ ਦਿੱਤਾ ਗਿਆ ਸੀ । ਡੀ.ਜੀ. ਵਣਜਾਰਾ ਚਰਚਿਤ “ਸ਼ੋਰਾਬੂਦੀਨ ਸ਼ੇਖ਼ ” ਝੁਠੇ ਪੁਲਿਸ ਮੁਕਾਬਲੇ ਦੇ ਕੇਸ ਵਿੱਚ ਪਹਿਲਾਂ ਹੀ ਜ਼ੇਲ ਵਿੱਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version