ਨਵੀਂ ਦਿੱਲੀ ( 22 ਜਨਵਰੀ, 2015): ਭਾਰਤੀ ਸੁਪਰੀਮ ਕੋਰਟ ਨੇ ਮਨੁੱਖੀ ਹੱਕਾਂ ਵਿੱਚ ਅਵਾਜ਼ ਉਠਾਉਣ ਵਾਲੀ ਬੁੱਕਰ ਇਨਾਮ ਪ੍ਰਾਪਤ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਨੂੰ ਅਦਲਾਤ ਵਿੱਚ ਨਿੱਜ਼ੀ ਪੇਸ਼ੀ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਰਾਏ ਦਿੱਲੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਜੀ ਸਾਈਬਾਬਾ ਜਿਸ ਦੇ ਮਾਓੁਵਾਦੀਆਂ ਦੀ ਸਹਾਇਤਾ ਕਰਨ ਦੇ ਦੋਸ਼ ਹਨ, ਨੂੰ ਜ਼ਮਾਨਤ ਨਾ ਦੇਣ ‘ਤੇ ਭਾਰਤੀ ਨਿਆ ਪ੍ਰਣਾਲੀ ਦੀ ਆਲੋਚਨਾ ਕਰਨ ਕਰਕੇ ਅਦਾਲਤੀ ਕਰਵਾਈ ਦਾ ਸਾਹਮਣਾ ਕਰ ਰਹੀ ਹੈ।
ਬੰਬੇ ਹਾਈਕੋਰਟ ਵੱਲੋਂ ਰਾਏ ਨੂੰ ਅਗਲੇ ਹਫਤੇ ਅਦਾਲਤ ਸਾਹਮਣੇ ਪੇਸ਼ ਹੋਣ ਦੇ ਦਿੱਤੇ ਹੁਕਮਾਂ ਵਿਰੁੱਧ ਰਾਏ ਦੀ ਅਰਜ਼ੀ ਰੱਦ ਕਰਦਿਆਂ ਭਾਰਤੀ ਸੁਪਰੀਮ ਕੋਰਟ ਨੇ ਆਖਿਆ ਕਿ “ ਕਿਉਂ ਤੁਸੀ ਅਦਾਲਤ ਦਾ ਸਾਹਮਣਾ ਕਰਨ ਤੋਂ ਡਰ ਰਹੇ ਹੋ? ਕੀ ਇਸ ‘ਤੇ ਵਿਸ਼ਵਾਸ਼ ਹੈ”।
ਰਾਏ ਵੱਲੋਂ ਅਦਾਲਤ ਦੀ ਤਾਹੌਨੀ ਦੇ ਮਾਮਲੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ‘ਤੇ ਭਾਰਤੀ ਸੁਪਰੀਮ ਕੋਰਟ ਨੇ ਮਹਰਾਸ਼ਟਰ ਦੀ ਰਾਜ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ।
ਭਾਰਤੀ ਸੁਪਰੀਮ ਕੋਰਟ ਨੇ ਸਾਈ ਬਾਬਾ ਦੀ ਅੰਤ੍ਰਿਮ ਜ਼ਮਾਨਤ ਰੱਦ ਹੋਣ ਵਿਰੱਧ ਦਿੱਤੀ ਅਰਜ਼ੀ ‘ਤੇ ਸੁਣਵਾਈ ਲਈ ਵੀ ਮਹਾਰਾਂਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਸਾਈਬਾਬਾ ਨੂੰ ਪਿਛਲ਼ੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਦੀ ਜ਼ਮਾਨਤ ਦਸੰਬਰ 31 ਤੱਕ ਵਧਾ ਦਿੱਤੀ ਸੀ। ਅਰੁੰਧਤੀ ਰਾਏ ਦਾ ਸਾਈਬਾਬਾ ਦੀ ਗ੍ਰਿਫਤਾਰੀ ‘ਤੇ ਇੱਕ ਮਜ਼ਮੂਨ ਅਊਟ ਲੁੱਕ ਮੈਗਜ਼ੀਨ ਦੇ ਮਈ ਅੰਕ ਵਿੱਚ ਪ੍ਰਕਾਸ਼ਤ ਹੋਇਆ ਸੀ।