Site icon Sikh Siyasat News

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ‘ਚ ਸੁਣਵਾਈ 8 ਦਸੰਬਰ ‘ਤੇ ਪਈ

ਭਾਰਤੀ ਸਰਵ-ਉੱਚ ਅਦਾਲਤ

ਚੰਡੀਗੜ੍ਹ (26 ਨਵੰਬਰ, 2015): ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਸੁਣਵਾਈ ਲਈ 8 ਦਸੰਬਰ ਦੀ ਤਾਰੀਕ ਨਿਰਧਾਰਤ ਕੀਤੀ ਹੈ।

ਜੋਗਾ ਸਿੰਘ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ(ਫਾਈਲ ਫੋਟੋ)

ਹਰਿਆਣਾ ਦੀ ਪਿਛਲੀ ਹੁੱਡਾ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਬਾਦਲ ਦਲ ਦੇ ਕਰੜੇ ਵਿਰੋਧ ਦੇ ਬਾਵਜੁਦ ਰਾਜ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਪਿਛਲੇ ਸਾਲ 23 ਜੁਲਾਈ ਨੂੰ 41 ਮੈਂਬਰਾਂ ‘ਤੇ ਆਧਾਰਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਨਾਮਜ਼ਦ) ਦਾ ਜੋ ਗਠਨ ਕੀਤਾ ਸੀ।

ਉਕਤ ਕਮੇਟੀ ਦੇ ਗਠਨ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਕੁਰੂਕਸ਼ੇਤਰ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਮੈਂਬਰ ਸ. ਹਰਭਜਨ ਸਿੰਘ ਨੇ ਜੋ ਕਾਨੂੰਨੀ ਚੁਨੌਤੀ ਦਿੱਤੀ ਹੋਈ ਹੈ।

ਹਰਿਆਣਾ ਗੁਰਦੁਆਰਾ ਕਮੇਟੀ ਦੇ ਜਨਰਲ ਸੈਕਟਰੀ ਸ. ਜੋਗਾ ਸਿੰਘ ਜਮਨਾ ਨਗਰ ਨੇ ਦੱਸਿਆ ਕਿ ਪਹਿਲਾਂ ਸੁਣਵਾਈ ਦੀ ਤਰੀਕ ਪਹਿਲੀ ਦਸੰਬਰ ਸੀ, ਜੋ ਹੁਣ ਵਧਾ ਕੇ 8 ਦਸੰਬਰ ਕਰ ਦਿੱਤੀ ਗਈ ਹੈ ਙ ਉਨ੍ਹਾਂ ਕਿਹਾ ਕਿ ਹੁਣ ਇਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਨਵੇਂ ਚੀਫ਼ ਜਸਟਿਸ ਸ੍ਰੀ ਟੀ.ਐਸ. ਠਾਕਰ ਕਰਨਗੇ ਕਿਉਂਕਿ ਮੌਜੂਦਾ ਚੀਫ਼ ਜਸਟਿਸ ਸ੍ਰੀ ਐਚ.ਐਲ ਕੱਤੂ 2 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ ਙ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version