ਅੱਜ ਦਾ ਖਬਰਸਾਰ | 6 ਫਰਵਰੀ 2020 (ਦਿਨ ਵੀਰਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਨਰਿੰਦਰ ਮੋਦੀ ਵਲੋਂ ਰਾਮ ਮੰਦਿਰ ਦੀ ਉਸਾਰੀ ਲਈ ਟਰੱਸਟ ਦਾ ਐਲਾਨ:
- ਟਰੱਸਟ ਵਿਚ 15 ਜਾਣੇ ਸ਼ਾਮਿਲ ਹੋਣਗੇ
- ਇੱਕ ਜੀਅ ਦਲਿਤ ਭਾਈਚਾਰੇ ਵਿਚੋਂ ਹੋਵੇਗਾ
- ਦਿੱਲੀ ਸਲਤਨਤ ਦੀ ਕੇਂਦਰੀ ਕੈਬਨਿਟ ਵੱਲੋਂ ਟਰੱਸਟ ਨੂੰ 67.7 ਏਕੜ ਜ਼ਮੀਨ ਤਬਦੀਲ ਕਰਨ ਲਈ ਹਰੀ ਝੰਡੀ
- ਯੂ.ਪੀ. ਸਰਕਾਰ ਵੱਲੋਂ ਸੁੰਨੀ ਵਕਫ਼ ਬੋਰਡ ਨੂੰ ਧੰਨਪੁਰ ਪਿੰਡ ਵਿੱਚ ਦਿੱਤੀ ਜਾਵੇਗੀ 5 ਏਕੜ ਜ਼ਮੀਨ
ਮੱਧ ਪ੍ਰਦੇਸ਼ ਕਾਂਗਰਸ ਸਰਕਾਰ ਦੀ ਕੈਬਨਿਟ ਵੱਲੋਂ ਨਾ.ਸੋ.ਕਾ. ਖਿਲਾਫ ਪਾਸ:
- ਇਸ ਕਾਨੂੰਨ ਨੂੰ ਸੰਵਿਧਾਨ ਦੇ ਧਰਮ ਨਿਰਪੱਖ ਕਿਰਦਾਰ ਦੇ ਵਿਰੁੱਧ ਦੱਸਿਆ
- ਕਿਹਾ ਵਿਧਾਨ ਸਭਾ ਵਿੱਚ ਵੀ ਕੀਤਾ ਜਾਵੇਗਾ ਮਤਾ ਪਾਸ
- ਕਿਹਾ ਇਸ ਕਾਨੂੰਨ ਰਾਹੀਂ ਲੋਕਾਂ ਨਾਲ ਧਰਮ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਪੱਖਪਾਤ
ਦਿੱਲੀ ਸਲਤਨਤ ਨੇ ਦੋ ਹੋਰ ਕਸ਼ਮੀਰੀ ਆਗੂਆਂ ਨੂੰ ਕੀਤਾ ਰਿਹਾਅ:
- ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਅਤੇ ਸੀਨੀਅਰ ਆਗੂ ਸਜ਼ਾਦ ਲੋਨ ਨੂੰ ਕੀਤਾ ਰਿਹਾਅ
- ਰਿਹਾਅ ਕੀਤਾ ਦੂਸਰਾ ਆਗੂ ਪੀਡੀਪੀ ਦਾ ਵਹੀਦ ਪਾਰਾ ਹੈ
- ਇਨ੍ਹਾਂ ਦੋਵਾਂ ਆਗੂਆਂ ਨੂੰ 180 ਦਿਨਾਂ ਬਾਅਦ ਰਿਹਾਅ ਕੀਤਾ ਗਿਆ
- ਹਾਲੇ ਵੀ ਐੱਮਐੱਲਏ ਹੋਸਟਲ ਵਿੱਚ 13 ਸਿਆਸੀ ਆਗੂ ਨਜ਼ਰਬੰਦ ਹਨ
- ਇਸ ਐੱਮਐੱਲਏ ਹੋਸਟਲ ਨੂੰ ਆਰਜ਼ੀ ਤੌਰ ਤੇ ਜੇਲ੍ਹ ਬਣਾਇਆ